ਸੈਮਸੰਗ ਕੰਪਨੀ ਕੱਲ ਤੋਂ ਸ਼ੁਰੂ ਹੋਣ ਵਾਲੇ ਟੈਕ ਸ਼ੋਅ ਸੀ.ਈ.ਐਸ. 'ਚ ਆਪਣਾ ਨਵਾਂ ਟੀ.ਵੀ. ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਪਿਛਲੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ ਸੀ। 6 ਤੋਂ 9 ਜਨਵਰੀ ਤਕ ਲਾਸ ਵੇਗਾਸ 'ਚ ਹੋਣ ਵਾਲੇ ਟੈਕ ਸ਼ੋਅ 'ਚ ਕੰਪਨੀ ਟਾਈਜ਼ੇਨ ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ ਟੀ.ਵੀ. ਕੰਪਨੀ ਲਾਂਚ ਕਰੇਗੀ।
ਸੈਮਸੰਗ ਦਾ ਇਹ ਪਹਿਲਾ 4ਕੇ ਟੈਕਨਾਲੋਜੀ (ਐਚ.ਡੀ. ਤੋਂ 4 ਗੁਣਾ ਵਧੀਆ ਡਿਸਪਲੇ) ਵਾਲਾ ਟੀ.ਵੀ. ਜਿਸ 'ਚ ਕਰਵਡ ਸਕਰੀਨ ਹੋਵੇਗੀ। ਟਾਈਜ਼ੇਨ ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ ਹੋਵੇਗਾ ਟੀ.ਵੀ.। ਇਸ ਆਪ੍ਰੇਟਿੰਗ ਸਿਸਟਮ 'ਤੇ ਆਧਾਰਿਤ ਇਕ ਸਮਾਰਟਫੋਨ 2014 'ਚ ਸੈਮਸੰਗ ਨੇ ਪੇਸ਼ ਕੀਤਾ ਸੀ। ਇਹ ਟੀ.ਵੀ. 6 ਜਨਵਰੀ ਦੁਪਹਿਰ 2 ਵਜੇ ਲਾਸ ਵੇਗਾਸ 'ਚ ਲਾਂਚ ਹੋਵੇਗਾ (ਭਾਰਤੀ ਸਮੇਂ ਅਨੁਸਾਰ 3.30 ਵਜੇ)। ਟਾਈਜ਼ੇਨ ਇਕ ਓਪਨ ਸੋਰਸ ਆਪ੍ਰੇਟਿੰਗ ਸਿਸਟਮ ਹੈ ਜਿਸ ਦੀ ਮੋਬਾਈਲ, ਵਿਅਰਏਬਲ ਗੈਜੇਟਸ ਅਤੇ ਟੀ.ਵੀ. 'ਚ ਵਰਤੋਂ ਕੀਤੀ ਜਾ ਸਕਦੀ ਹੈ। ਇਸ ਆਪ੍ਰੇਟਿੰਗ ਸਿਸਟਮ ਨੂੰ ਯੂਜ਼ਰਸ ਦੇ ਹਿਸਾਬ ਨਾਲ ਬਣਾਇਆ ਗਿਆ ਹੈ।
ਹਿੱਸੇਦਾਰੀ ਵੇਚਣ ਨੂੰ ਲੈ ਕੇ ਟਾਟਾ ਖਿਲਾਫ ਅਦਾਲਤ ਗਈ ਡੋਕੋਮੋ
NEXT STORY