ਨਵੀਂ ਦਿੱਲੀ- ਵਿੱਤ ਮੰਤਰੀ ਅਰੁਣ ਜੇਟਲੀ ਨੇ ਸਪੱਸ਼ਟ ਕੀਤਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਵਿਰੁੱਧ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਐੱਨ.ਡੀ.ਏ. ਦੇ ਸੱਤਾ 'ਤੇ ਆਉਣ ਤੋਂ ਪਹਿਲੇ ਹੀ ਸ਼ੁਰੂ ਹੋ ਗਈ ਸੀ।
ਸ਼੍ਰੀ ਜੇਟਲੀ ਨੇ ਇਕ ਨਿਜੀ ਟੈਲੀਵਿਜ਼ਨ ਚੈਨਲ ਐੱਨ.ਡੀ.ਟੀ.ਵੀ. ਨਾਲ ਚਰਚਾ ਵਿਚ ਕਿਹਾ ਕਿ ਉਨ੍ਹਾਂ ਦੇ ਵਿੱਤ ਮੰਤਰੀ ਦੇ ਰੂਪ ਵਿਚ ਕੰਮ ਸੰਭਾਲਣ ਤੋਂ ਪਹਿਲੇ ਦੀ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਯੂ.ਪੀ.ਏ. ਵੱਲੋਂ ਕਾਰਵਾਈ ਸ਼ੁਰੂ ਕੀਤੇ ਜਾਣ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਤੁਸੀਂ ਜੋ ਗੁਣਾ-ਜਰਬ ਕਰਨਾ ਹੈ ਕਰ ਲਵੋ।
ਉਨ੍ਹਾਂ ਨੇ ਖੁਲ੍ਹਾਸਾ ਕੀਤਾ ਕਿ ਇਸ ਮਾਮਲੇ ਦੀ ਚੋਣ ਕੰਪਿਊਟਰ 'ਚ ਰੈਂਡਮ ਤਰੀਕੇ ਨਾਲ ਕੀਤੀ ਗਈ ਸੀ। ਜੇਕਰ ਇਹ ਮਾਮਲਾ ਵਾਡ੍ਰਾ ਨਾਲ ਜੁੜਿਆ ਹੋਇਆ ਹੈ ਤਾਂ ਇਸ 'ਚ ਕੁਝ ਵੀ ਹੈਰਾਨੀਜਨਕ ਨਹੀਂ ਹੈ। ਇਹ ਵੀ ਇਕ ਆਮ ਮਾਮਲੇ ਦੀ ਤਰ੍ਹਾਂ ਚਲ ਰਿਹਾ ਹੈ।
ਜੇ ਤੁਸੀਂ ਵੀ ਹੌਂਡਾ ਦੀ ਕਾਰ ਖਰੀਦਣ ਦੀ ਸੋਚ ਰਹੇ ਹੋ, ਤਾਂ ਪਹਿਲਾਂ ਪੜ੍ਹੋ ਇਹ ਖਬਰ
NEXT STORY