ਨਵੀਂ ਦਿੱਲੀ- ਪ੍ਰੀਮੀਅਮ ਸ਼੍ਰੇਣੀ ਦੀ ਕਾਰ ਬਣਾਉਣ ਵਾਲੀ ਕੰਪਨੀ ਹੌਂਡਾ ਕਾਰਸ ਇੰਡੀਆ ਨੇ ਉਤਪਾਦ ਟੈਕਸ 'ਚ ਦਿੱਤੀ ਗਈ ਛੋਟ ਖ਼ਤਮ ਕਰਨ ਅਤੇ ਲਾਗਤ ਵਧਣ ਦੇ ਕਾਰਨ ਕਾਰਾਂ ਦੀਆਂ ਕੀਮਤਾਂ 'ਚ 60,000 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਹੌਂਡਾ ਨੇ ਬਹੁਪਯੋਗੀ 'ਮੋਬਿਲਿਓ' ਨੂੰ ਛੱਡ ਕੇ ਸਾਰੇ ਵਾਹਨਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ।
ਐਂਟਰੀ ਲੈਵਲ ਦੀ ਹੈਚਬੈਂਕ ਬ੍ਰਿਓ ਦੀ ਕੀਮਤ 'ਚ 15 ਤੋਂ 18 ਹਜ਼ਾਰ ਰੁਪਏ, ਐਂਟਰੀ ਲੈਵਲ ਸੇਡਾਨ ਅਮੇਜ਼ ਦੀ ਕੀਮਤ 'ਚ 19 ਤੋਂ 26 ਹਜ਼ਾਰ ਰੁਪਏ ਤੱਕ, ਅਮੇਜ਼ ਪੈਟਰੋਲ ਦੀ ਕੀਮਤ 'ਚ 19 ਤੋਂ 23 ਹਜ਼ਾਰ ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 23 ਤੋਂ 26 ਹਜ਼ਾਰ, ਮਿਡ ਸਾਈਜ਼ ਸੇਡਾਨ ਸਿਟੀ ਦੀ ਕੀਮਤ 'ਚ 33 ਤੋਂ 48 ਹਜ਼ਾਰ, ਪੈਟਰੋਲ ਸਿਟੀ ਦੀ ਕੀਮਤ 'ਚ 33 ਤੋਂ 46 ਹਜ਼ਾਰ ਅਤੇ ਡੀਜ਼ਲ ਦੀ ਕੀਮਤ 'ਚ 37 ਤੋਂ 48 ਹਜ਼ਾਰ ਰੁਪਏ ਤੱਕ ਦਾ ਵਾਧਾ ਹੈ, ਜਦੋਂਕਿ ਪ੍ਰੀਮੀਅਮ ਸਪੋਰਟ ਯੂਟਿਲਿਟੀ ਵਾਹਨ ਹੌਂਡਾ ਸੀ.ਆਰ.ਵੀ. ਦੀ ਕੀਮਤ 'ਚ 60,000 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਬੁੱਧਵਾਰ ਨੂੰ ਬੈਂਕਾਂ 'ਚ ਰਹੇਗੀ ਹੜਤਾਲ
NEXT STORY