ਲਖਨਊ— ਪੈਰਿਸ ਦੇ ਮੈਗਜ਼ੀਨ ਦਫਤਰ 'ਚਾਰਲੀ ਹੇਬਦੋ' ਵਿਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ 12 ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੀ ਪੂਰੀ ਦੁਨੀਆ ਨਿੰਦਾ ਕਰ ਰਹੀ ਹੈ, ਉੱਥੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਹਾਜ਼ੀ ਯਾਕੂਬ ਕੁਰੈਸ਼ੀ ਇਸ ਤੋਂ ਖੁਸ਼ ਹੈ ਅਤੇ ਇਨ੍ਹਾਂ ਹਤਿਆਰਿਆਂ ਨੂੰ 51 ਕਰੋੜ ਰੁਪਿਆ ਦਾ ਐਲਾਨਿਆ ਇਨਾਮ ਦੇਣ ਲਈ ਵੀ ਤਿਆਰ ਹੈ।
ਜ਼ਿਕਰਯੋਗ ਹੈ ਕਿ ਕੁਰੈਸ਼ੀ ਉਹ ਹੀ ਨੇਤਾ ਹੈ, ਜਿਸ ਨੇ 2006 ਵਿਚ ਡੈਨਮਾਰਕ ਦੇ ਇਕ ਅਖਬਾਰ ਵਿਚ ਪੈਗੰਬਰ ਦਾ ਕਾਰਟੂਨ ਬਣਾਉਣ ਵਾਲੇ ਕਾਰਟੂਨਿਸਟ ਦੇ ਕਤਲ 'ਤੇ 51 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਹਾਜ਼ੀ ਯਾਕੂਬ ਕੁਰੈਸ਼ੀ ਤੋਂ ਜਦੋਂ ਪੈਰਿਸ ਵਿਚ ਹੋਏ ਅੱਤਵਾਦੀ ਹਮਲੇ 'ਤੇ ਪ੍ਰਤੀਕਿਰਿਆ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਵੀ ਪੈਗੰਬਰ ਦਾ ਅਪਮਾਨ ਕਰੇਗਾ, ਉਸ ਨੂੰ ਮੌਤ ਦੀ ਸਜ਼ਾ ਹੀ ਦਿੱਤੀ ਜਾਣੀ ਚਾਹੀਦਾ ਹੈ। ਰਸੂਲ ਦੇ ਆਸ਼ਿਕ ਉਸ ਨੂੰ ਸਜ਼ਾ ਹੀ ਦਿੰਦੇ ਹਨ।
ਇਕ ਅੰਗਰੇਜ਼ੀ ਅਖਬਾਰ ਦੇ ਮੁਤਾਬਕ ਯਾਕੂਬ ਕੁਰੈਸ਼ੀ ਨੇ ਕਿਹਾ ਕਿ ਜੇਕਰ ਹਮਲਾਵਰ ਉਸ ਤੋਂ ਕੁਝ ਮੰਗਣ ਤਾਂ ਉਹ ਉਨ੍ਹਾਂ ਨੂੰ ਆਪਣੇ ਵੱਲੋਂ ਐਲਾਨੇ ਗਏ 51 ਕਰੋੜ ਦਾ ਇਨਾਮ ਦੇਣ ਨੂੰ ਤਿਆਰ ਹੈ। ਕੁਰੈਸ਼ੀ ਨੇ ਕਿਹਾ ਕਿ ਜੋ ਵੀ ਪੈਗੰਬਰ ਦਾ ਅਪਮਾਨ ਕਰੇਗਾ, ਉਸ ਨੂੰ ਇਸੇ ਤਰ੍ਹਾਂ ਸਜ਼ਾ ਦਿੱਤੀ ਜਾਵੇਗੀ।
ਸੋਨਾ ਹੋਇਆ ਸਸਤਾ, ਜਾਣੋ ਅੱਜ ਦੇ ਭਾਅ
NEXT STORY