ਨਵੀਂ ਦਿੱਲੀ- ਕਮਜ਼ੋਰ ਸੰਸਾਰਕ ਰੁਖ ਦੇ ਵਿਚਾਲੇ ਮੌਜੂਦਾ ਉੱਚ ਪੱਧਰ 'ਤੇ ਮੰਗ ਕਮਜ਼ੋਰ ਹੋਣ ਦੇ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਚਾਰ ਦਿਨਾਂ ਤੋਂ ਚਲੀ ਆ ਰਹੀ ਤੇਜ਼ੀ ਰੁਕ ਗਈ ਅਤੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਵੀਰਵਾਰ ਦੇ ਸੋਨੇ ਦੇ ਭਾਅ 220 ਰੁਪਏ ਦੀ ਗਿਰਾਵਟ ਦੇ ਨਾਲ 27,350 ਰੁਪਏ ਪ੍ਰਤੀ 10 ਗ੍ਰਾਮ ਰਹਿ ਗਏ।
ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਕਮਜ਼ਰੋ ਮੰਗ ਕਾਰਨ ਚਾਂਦੀ ਦੀ ਕੀਮਤ 'ਚ 250 ਰੁਪਏ ਦੀ ਗਿਰਾਵਟ ਦੇ ਨਾਲ 37,300 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਬਾਜ਼ਾਰ ਸੂਤਰਾਂ ਨੇ ਕਿਹਾ ਕਿ ਮੌਜੂਦਾ ਪੱਧਰ 'ਤੇ ਮੰਗ ਕਮਜ਼ੋਰ ਹੋਣ ਅਤੇ ਅਮਰੀਕੀ ਰੋਜ਼ਗਾਰ ਦੀ ਰਿਪੋਰਟ ਆਉਣ ਤੋਂ ਪਹਿਲੇ ਸ਼ੇਅਰਾਂ ਅਤੇ ਤੇਲ ਕੀਮਤਾਂ ਵਿਚ ਤੇਜ਼ੀ ਪਰਤਨ ਦੇ ਕਾਰਨ ਵਿਦੇਸ਼ਾਂ ਵਿਚ ਕਮਜ਼ੋਰੀ ਦੇ ਰੁਖ ਦੇ ਕਾਰਨ ਮੁੱਖ ਤੌਰ 'ਤੇ ਇੱਥੇ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਆਈ।
ਘਰੇਲੂ ਮੋਰਚੇ 'ਤੇ ਕੀਮਤਾਂ ਦਾ ਰੁਖ ਨਿਰਧਾਰਨ ਕਰਨ ਵਾਲੇ ਬਾਜ਼ਾਰ ਸਿੰਗਾਪੁਰ ਵਿਚ ਸੋਨੇ ਦੀ ਕੀਮਤ 0.5 ਫੀਸਦੀ ਦੀ ਗਿਰਾਵਟ ਦੇ ਨਾਲ 1,204.97 ਡਾਲਰ ਪ੍ਰਤੀ ਔਂਸ ਰਹਿ ਗਈ ਅਤੇ ਚਾਂਦੀ ਦੀ ਕੀਮਤ 0.4 ਫੀਸਦੀ ਦੀ ਗਿਰਾਵਟ ਦੇ ਨਾਲ 16.47 ਡਾਲਰ ਪ੍ਰਤੀ ਔਂਸ ਰਹਿ ਗਈ।
ਦਿੱਲੀ ਵਿਚ ਸੋਨਾ 99.9 ਅਤੇ 99.5 ਫੀਸਦੀ ਸ਼ੁੱਧਤਾ ਦੀ ਕੀਮਤ 220-220 ਰੁਪਏ ਦੀ ਗਿਰਾਵਟ ਦੇ ਨਾਲ ਕ੍ਰਮਵਾਰ 27,350 ਅਤੇ 27,150 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ। ਪਿਛਲੇ ਚਾਰ ਸੈਸ਼ਨਾਂ ਵਿਚ ਇਸ 'ਚ ਕ੍ਰਮਵਾਰ 545 ਰੁਪਏ ਦੀ ਤੇਜ਼ੀ ਆਈ ਸੀ।
ਹਾਲਾਂਕਿ ਗਿੰਨੀ ਦੀ ਕੀਮਤ 23,800 ਰੁਪਏ ਪ੍ਰਤੀ 8 ਗ੍ਰਾਮ ਦੇ ਪਹਿਲੇ ਵਾਲੇ ਪੱਧਰ 'ਤੇ ਬਣੀ ਰਹੀ। ਕਮਜ਼ੋਰੀ ਦੇ ਆਮ ਰੁਖ ਦੇ ਮੁਤਾਬਕ ਚਾਂਦੀ ਤਿਆਰ ਦੀ ਕੀਮਤ 250 ਰੁਪਏ ਦੀ ਗਿਰਾਵਟ ਦੇ ਨਾਲ 37,300 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਹਫਤੇਵਾਰੀ ਡਿਲੀਵਰੀ ਦੀ ਕੀਮਤ 185 ਰੁਪਏ ਦੀ ਗਿਰਾਵਟ ਦੇ ਨਾਲ 37,425 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। ਦੂਜੇ ਪਾਸੇ ਚਾਂਦੀ ਸਿੱਕਿਆਂ ਦੀ ਕੀਮਤ ਲਿਵਾਲ 61,000 ਰੁਪਏ ਅਤੇ ਬਿਕਵਾਲ 62,000 ਰੁਪਏ ਪ੍ਰਤੀ ਸੈਂਕੜਾ ਪਹਿਲੇ ਵਾਲੇ ਪੱਧਰ 'ਤੇ ਬੰਦ ਹੋਈ।
k touch ਨੇ ਸਸਤਾ ਸਮਾਰਟਫੋਨ ਉਤਾਰਿਆ
NEXT STORY