ਨਵੀਂ ਦਿੱਲੀ, ਭਾਰਤ ਦੇ ਨਵੇਂ ਟੈਸਟ ਕਪਤਾਨ ਅਤੇ ਸੁਪਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਉਸ ਦੀ ਗਰਲ ਫਰੈਂਡ ਅਨੁਸ਼ਕਾ ਦਾ ਜਲਵਾ ਕ੍ਰਿਕਟ ਤੇ ਬਾਲੀਵੁਡ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਇਕ ਕਰੋੜ ਦੇ ਕਰੀਬ ਪਹੁੰਚ ਗਈ ਹੈ। ਵਿਰਾਟ ਦੀ ਕਪਤਾਨੀ ਵਿਚ ਭਾਰਤੀ ਟੀਮ ਨੇ ਸਿਡਨੀ ਵਿਚ ਚੌਥਾ ਤੇ ਆਖਰੀ ਟੈਸਟ ਡਰਾਅ ਕਰਵਾਇਆ। ਵਿਰਾਟ ਨੇ ਖੁਦ ਇਸ ਸੀਰੀਜ਼ ਵਿਚ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 4 ਸੈਂਕੜਿਆਂ ਸਣੇ 692 ਦੌੜਾਂ ਬਣਾ ਕੇ ਇਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਵਿਰਾਟ ਦੇ ਇਸ ਕ੍ਰਿਸ਼ਮੇ ਨੂੰ ਦੇਖਣ ਅਤੇ ਉਸ ਦੀ ਹੌਸਲਾ ਅਫਜ਼ਾਈ ਕਰਨ ਲਈ ਅਨੁਸ਼ਕਾ ਖੁਦ ਆਸਟ੍ਰੇਲੀਆ ਵਿਚ ਮੌਜੂਦ ਸੀ। ਕ੍ਰਿਕਟ ਦੇ ਮੈਦਾਨ ਵਿਚ ਵਿਰਾਟ ਜਿੰਨਾ ਹਿਟ ਹੋ ਰਿਹਾ ਹੈ, ਓਨੀ ਹੀ ਵੱਡੀ ਹਿੱਟ ਫਿਲਮ ਅਨੁਸ਼ਕਾ ਨੇ ਹਾਲ ਹੀ ਵਿਚ 'ਪੀਕੇ' ਦੇ ਰੂਪ ਵਿਚ ਦਿੱਤੀ ਹੈ। ਆਮਿਰ ਖਾਨ ਅਤੇ ਅਨੁਸ਼ਕਾ ਦੀ 'ਪੀਕੇ' ਨੇ ਬਾਲੀਵੁਡ ਵਿਚ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਿਆ ਹੈ। ਕ੍ਰਿਕਟ ਅਤੇ ਬਾਲੀਵੁਡ ਦਾ ਸੰਗਮ ਕਹੀ ਜਾ ਰਹੀ ਇਸ 'ਜੋੜੀ' ਦੇ ਫਾਲੋਅਰਜ਼ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਨੌਜਵਾਨ ਬੱਲੇਬਾਜ਼ ਦੇ ਪ੍ਰਸ਼ੰਸਕਾਂ ਦੀ ਗਿਣਤੀ ਟਵਿਟਰ 'ਤੇ 50 ਲੱਖ ਤਕ ਪਹੁੰਚ ਗਈ ਹੈ। ਇਸ ਮਾਮਲੇ ਵਿਚ ਉਸ ਨੇ ਸਚਿਨ ਤੇਂਦੁਲਕਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਿਰਾਟ ਦੀ ਗਰਲ ਫਰੈਂਡ ਅਤੇ ਅਭਿਨੇਤਰੀ ਅਨੁਸ਼ਕਾ ਦੇ ਪ੍ਰ²ਸ਼ੰਸਕਾਂ ਦੀ ਸੰਖਿਆ 40 ਲੱਖ ਹੋ ਗਈ ਹੈ। ਅਨੁਸ਼ਕਾ ਨੇ ਆਪਣੇ ਪ੍ਰਸ਼ੰਸਕਾਂ ਦਾ ਇਸ ਦੇ ਲਈ ਧੰਨਵਾਦ ਕੀਤਾ ਹੈ।
ਖਿਤਾਬ ਲਈ ਭਿੜਨਗੇ ਫੈਡਰਰ ਅਤੇ ਰਾਓਨਿਕ
NEXT STORY