ਮੁੰਬਈ- ਬਾਲੀਵੁੱਡ ਦੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਸਿਧਾਰਥ ਮਾਲਿਆ ਨੂੰ ਡੇਟ ਕਰ ਚੁੱਕੀ ਹੈ। ਦੋਵਾਂ ਦੇ ਪਿਆਰ ਨੇ ਕਾਫੀ ਸੁਰਖੀਆਂ ਹਾਸਲ ਕੀਤੀਆਂ ਸਨ ਪਰ ਹੁਣ ਇਹ ਕਿੱਸਾ ਮੁੜ ਤੋਂ ਸੁਰਖੀਆਂ ਵਿਚ ਆ ਗਿਆ ਹੈ। ਅਸਲ 'ਚ ਵੈੱਬ ਸੀਰੀਜ਼ 'ਸਿਡ ਸੈਸ਼ਨ' ਦੇ ਆਖਰੀ ਐਪੀਸੋਡ 'ਚ ਸਿਧਾਰਥ ਨੇ ਫੈਨਜ਼ ਵਲੋਂ ਪੁੱਛੇ ਗਏ ਕੁਝ ਸਵਾਲਾਂ ਦੇ ਜਵਾਬ ਦਿੱਤੇ ਹਨ।
ਇਸ 'ਚ ਕਿਸੇ ਨੇ ਟਵੀਟ ਕੀਤਾ ਕਿ ਜ਼ਰੂਰ ਸਿਧਾਰਥ ਮਾਲਿਆ ਨੇ ਦੀਪਿਕਾ ਪਾਦੁਕੋਣ ਨੂੰ ਆਪਣੇ ਨਾਲ ਰਹਿਣ ਲਈ ਖਰੀਦਿਆ ਹੋਵੇਗਾ। ਬੇਸ਼ੱਕ ਇਹ ਗੱਲ ਸ਼ਾਇਦ ਦੀਪਿਕਾ ਨੂੰ ਚੰਗੀ ਨਾ ਲੱਗੇ ਪਰ ਸਿਧਾਰਥ ਨੇ ਆਪਣੇ ਮਜ਼ਾਕੀਆ ਅੰਦਾਜ਼ 'ਚ ਇਸ ਦਾ ਜਵਾਬ ਦਿੱਤਾ। ਉਨ੍ਹਾਂ ਨੇ ਟਵੀਟ ਕਰਨ ਵਾਲੇ ਫੈਨ ਨੂੰ ਇਹ ਕਿੱਸਾ ਯਾਦ ਦਿਵਾਉਣ ਲਈ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਦੀਪਿਕਾ ਸਿਧਾਰਥ ਨੂੰ ਡੇਟ ਕਰ ਚੁੱਕੀ ਹੈ। ਹਾਲ ਹੀ 'ਚ ਸਿਧਾਰਥ ਨੇ ਇਸ ਗੱਲ ਨੂੰ ਮਨਜ਼ੂਰ ਕੀਤਾ ਸੀ। ਖੈਰ ਇਹ ਦੇਖਣਾ ਹੁਣ ਮਜ਼ੇਦਾਰ ਹੋਵੇਗਾ ਕਿ ਦੀਪਿਕਾ ਇਸ 'ਤੇ ਕਿਹੋ ਜਿਹੀ ਪ੍ਰਤੀਕਿਰਿਆ ਦਿੰਦੀ ਹੈ।
70 ਸਾਲਾਂ ਦੇ ਹੋਏ ਜਾਵੇਦ ਅਖਤਰ (ਦੇਖੋ ਤਸਵੀਰਾਂ)
NEXT STORY