ਮੁੰਬਈ— ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਅਤੇ ਸਕਰਿੱਪਟ ਰਾਈਟਰ ਜਾਵੇਦ ਅਖਤਰ ਅੱਜ ਯਾਨੀ ਕਿ ਸ਼ਨੀਵਾਰ ਨੂੰ 70 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 17 ਜਨਵਰੀ 1945 ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲੇ ਦੇ ਖੈਰਾਬਾਦ ਕਸਬੇ 'ਚ ਹੋਇਆ। ਉਨ੍ਹਾਂ ਨੇ ਬਾਲੀਵੁੱਡ 'ਚ ਕੈਰੀਅਰ ਦੀ ਸ਼ੁਰੂਆਤ ਬਤੌਰ ਡਾਇਲਾਗ ਰਾਈਟਰ ਨਾਲ ਕੀਤੀ ਸੀ ਪਰ ਬਾਅਦ 'ਚ ਉਹ ਸਕਰਿਪਟ ਰਾਈਟਰ ਬਣੇ। ਜਾਵੇਦ ਅਖਤਰ ਨੇ ਸਲੀਮ ਖਾਨ ਨਾਲ ਮਿਲ ਕੇ ਬਾਲੀਵੁੱਡ ਨੂੰ ਕਈ ਵਧੀਆ ਫਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚ 'ਜੰਜੀਰ', 'ਤ੍ਰਿਸ਼ੂਲ', 'ਦੋਸਤਾਨਾ', 'ਸਾਗਰ', 'ਕਾਲਾ ਪੱਥਰ', 'ਮਸ਼ਾਲ', 'ਮੇਰੀ ਜੰਗ', 'ਮਿਸਟਰ ਇੰਡੀਆ', 'ਦੀਵਾਰ', 'ਸ਼ੋਲੇ' ਆਦਿ ਫਿਲਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਜਾਵੇਦ ਅਖਤਰ ਨੇ ਕਈ ਵਧੀਆ ਗਾਣੇ ਵੀ ਲਿਖੇ। ਅੱਜ ਅਸੀਂ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੇ ਹਿੱਟ ਗਾਣੇ ਬਾਰੇ ਦੱਸਣ ਜਾ ਰਹੇ ਹਾਂ। ਫਿਲਮ 'ਰਿਫਿਊਜ਼ੀ' ਦਾ ਗਾਣਾ 'ਪੰਛੀ ਨਦੀਆ ਪਵਨ ਕੇ ਝੋਂਕੇ', ਫਿਲਮ 'ਵੀਰ ਜ਼ਾਰਾ' ਦਾ ਗਾਣਾ ' ਮੈਂ ਯਹਾਂ ਹੂੰ, 'ਚਿਹਰਾ ਹੈ ਯਾਂ ਚਾਂਦ ਖਿਲਾ', ਫਿਲਮ 'ਏ ਲਵ ਸਟੋਰੀ' ਦਾ ਗਾਣਾ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ', ਫਿਲਮ 'ਕਲ ਹੋ ਨਾ ਹੋ' ਦਾ ਗਾਣਾ 'ਹਰ ਘੜੀ ਬਦਲ ਰਹੀ ਹੈ ਰੂਪ ਜ਼ਿੰਦਗੀ', 'ਦੇਖਾ ਏਕ ਖੁਆਬ ਤੋਂ ਯੇ ਸਿਲਸਿਲੇ ਹੁਏ', 'ਜੋ ਭੀ ਚਾਹੂ ਵੋ ਮੈਂ ਪਾਊਂ' ਆਦਿ ਗਾਣੇ ਸ਼ਾਮਲ ਹਨ ਜੋ ਕਿ ਅੱਜ ਵੀ ਲੋਕਾਂ ਦੀਆਂ ਜ਼ੁਬਾਨਾਂ 'ਚ ਸੁਣਨ ਨੂੰ ਮਿਲਦੇ ਹਨ।
ਬਾਲੀਵੁੱਡ 'ਚ ਇਕ ਹੋਰ ਟੀ. ਵੀ. ਅਭਿਨੇਤਰੀ ਹੋਵੇਗੀ ਐਂਟਰੀ (ਦੇਖੋ ਤਸਵੀਰਾਂ)
NEXT STORY