ਮੁੰਬਈ- ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਸਿਲਵਰ ਸਕ੍ਰੀਨ 'ਤੇ ਪਾਕਿਸਤਾਨੀ ਅਭਿਨੇਤਾ ਫਵਾਦ ਖਾਨ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ। ਪ੍ਰਿਯੰਕਾ ਚੋਪੜਾ ਜਲਦੀ ਹੀ ਆਪਣੀ ਪਹਿਲੀ ਹੋਮ ਪ੍ਰੋਡਕਸ਼ਨ ਦੀ ਫਿਲਮ 'ਮੈਡਮ ਜੀ' ਦੀ ਸ਼ੂਟਿੰਗ ਕਰਨ ਸ਼ੁਰੂ ਕਰਨ ਜਾ ਰਹੀ ਹੈ। ਇਸ ਫਿਲਮ 'ਚ ਪ੍ਰਿਯੰਕਾ ਲੀਡ ਰੋਲ 'ਚ ਹੋਵੇਗੀ ਅਤੇ ਉਹ ਫਵਾਦ ਖਾਨ ਨੂੰ ਫਿਲਮ 'ਚ ਆਪਣੇ ਓਪੋਜ਼ਿਟ ਸਾਈਨ ਕਰਨ 'ਤੇ ਵਿਚਾਰ ਕਰ ਰਹੀ ਹੈ। ਫਿਲਮ ਦਾ ਨਿਰਦੇਸ਼ਨ ਮਧੁਰ ਭੰਡਾਰਕਰ ਕਰਨਗੇ। ਦੱਸਿਆ ਜਾ ਰਿਹਾ ਹੈ ਕਿ 'ਮੈਡਮ ਜੀ' ਇਕ ਆਈਟਮ ਗਰਲ ਦੀ ਕਹਾਣੀ ਹੈ ਜੋ ਬਾਅਦ 'ਚ ਰਾਜਨੀਤੀ 'ਚ ਕਦਮ ਰੱਖਦੀ ਹੈ। ਪ੍ਰਿਯੰਕਾ ਫਿਲਮ 'ਚ ਆਈਟਮ ਗਰਲ ਦਾ ਕਿਰਦਾਰ ਅਦਾ ਕਰ ਕਰੇਗੀ। ਫਵਾਦ ਖਾਨ ਨੇ ਪਿਛਲੇ ਸਾਲ ਰਿਲੀਜ਼ 'ਖੂਬਸੂਰਤ' ਫਿਲਮ ਰਾਹੀ ਬਾਲੀਵੁੱਡ 'ਚ ਕਦਮ ਰੱਖਿਆ ਹੈ।
ਕੀ ਸਿਧਾਰਥ ਨੇ ਦੀਪਿਕਾ ਨੂੰ ਆਪਣੇ ਨਾਲ ਰਹਿਣ ਲਈ ਦਿੱਤੇ ਸਨ ਪੈਸੇ? (ਦੇਖੋ ਤਸਵੀਰਾਂ)
NEXT STORY