ਨਿਊਯਾਰਕ - ਬਾਜ਼ਾਰ ਸੋਧ ਅਤੇ ਹੋਰ ਖੇਤਰਾਂ ਵਿਚ ਕਾਰੋਬਾਰ ਕਰਨ ਵਾਲੀ ਕੰਪਨੀ ਗੋਲਡਮੈਨ ਸਾਕਸ ਨੇ ਕਿਹਾ ਹੈ ਕਿ ਸਾਲ 2015 ਲਈ ਸੋਨੇ ਦੀ ਔਸਤ ਕੀਮਤ ਦਾ ਅਨੁਮਾਨ 62 ਡਾਲਰ ਵਧਾ ਕੇ 1262 ਡਾਲਰ ਪ੍ਰਤੀ ਔਂਸ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਸਾਲ 2013 ਦੇ ਅੱਧ ਤੋਂ ਹੁਣ ਤਕ ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨੇ ਦੀ ਗਿਰਾਵਟ ਉਸ ਦੇ ਅਨੁਮਾਨ ਤੋਂ ਘੱਟ ਰਹੀ ਹੈ। ਇਸ ਲਈ ਉਸ ਨੇ ਇਸ ਸਾਲ ਦੇ ਅਨੁਮਾਨ ਵਿਚ ਵਾਧਾ ਕੀਤਾ ਹੈ। ਗੋਲਡਮੈਨ ਸਾਕਸ ਦਾ ਕਹਿਣਾ ਹੈ ਕਿ ਅਮਰੀਕੀ ਅਰਥਵਿਵਸਥਾ ਦੇ ਕਮਜ਼ੋਰ ਰਹਿਣ, ਯੂਰੋਪੀਆ ਕੇਂਦਰੀ ਬੈਂਕ (ਈ. ਸੀ. ਬੀ.) ਵਲੋਂ ਉਤਸ਼ਾਹਿਤ ਪੈਕੇਜ ਦਾ ਐਲਾਨ ਅਤੇ ਸਵਿਸ ਨੈਸ਼ਨਲ ਬੈਂਕ ਵਲੋਂ ਸਵਿਸ ਬੈਂਕ ਦੀ ਯੂਰੋ ਬਨਾਮ ਜ਼ਿਆਦਾ ਮੁੱਲ ਦੀ ਹੱਦ ਸਮਾਪਤ ਕੀਤੇ ਜਾਣ ਦੇ ਅਚਾਨਕ ਫੈਸਲੇ ਕਾਰਨ ਨੇੜੇ ਭਵਿੱਖ ਵਿਚ ਸੋਨੇ ਵਿਚ ਤੇਜ਼ੀ ਆਉਣ ਦੀ ਉਮੀਦ ਹੈ।
ਸੋਨੇ-ਚਾਂਦੀ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦੇ ਭਾਅ
NEXT STORY