ਕੋਲਕਾਤਾ- ਕੋਲਡ ਡਰਿੰਕ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਕੋਕਾ ਕੋਲਾ ਦੀ ਸਾਂਝੇਦਾਰ ਕੰਪਨੀ ਹਿੰਦੂਸਤਾਨ ਕੋਕਾ ਕੋਲਾ ਬ੍ਰੇਵਰੇਜ ਲਿਮਟਿਡ (ਐੱਚ.ਸੀ.ਸੀ.ਬੀ.ਪੀ.ਐੱਲ.) ਪੱਛਮੀ ਬੰਗਾਲ ਦੇ ਜਲਪਾਈਗੁਰੀ ਸਥਿਤ ਬੋਤਲ ਪਲਾਂਟ ਦੀ ਸਮਰਥਾ ਵਿਸਥਾਰ ਕਰਨ ਦੇ ਉਦੇਸ਼ ਨਾਲ 180 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।
ਕੰਪਨੀ ਨੇ ਕਿਹਾ ਕਿ ਨਿਵੇਸ਼ਕ ਸੰਮੇਲਨ 'ਚ ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਤੋਂ ਉਸ ਨੂੰ ਭੂਮੀ ਅਲਾਟ ਕਰਨ ਸਬੰਧੀ ਚਿੱਠੀ ਮਿਲੀ ਹੈ। ਜੇਕਰ ਸੂਬਾ ਸਰਕਾਰ ਜ਼ਮੀਨ ਉਪਲਬਧ ਕਰਾ ਦਿੰਦੀ ਹੈ ਤਾਂ 180 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ ਤੋਂ ਇਕ ਇਕਾਈ ਸਥਾਪਤ ਕੀਤੀ ਜਾਵੇਗੀ ਜਿੱਥੋਂ ਇਸ ਸਾਲ ਹੀ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ।
ਇਸ ਸਾਲ ਸੋਨਾ ਹੋਵੇਗਾ ਮਹਿੰਗਾ
NEXT STORY