ਨਵੀਂ ਦਿੱਲੀ- ਸੰਸਾਰਕ ਤੇਜ਼ੀ ਦੇ ਵਿਚਾਲੇ ਵਿਆਹ ਵਾਲਿਆਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਗਹਿਣੇ ਨਿਰਮਾਤਾਵਾਂ ਅਤੇ ਫੁਟਕਰ ਗਾਹਕੀ ਦੀ ਲਿਵਾਲੀ ਵਧਣ ਨਾਲ ਸਮੀਖਿਆ ਅਧੀਨ ਹਫਤੇ ਦੇ ਦੌਰਾਨ ਦਿੱਲੀ ਸਰਾਫਾ ਬਾਜ਼ਾਰ 'ਚ ਲਗਾਤਾਰ ਦੂਜੇ ਹਫਤੇ ਸੋਨੇ 'ਚ ਤੇਜ਼ੀ ਦਾ ਰੁਖ ਜਾਰੀ ਰਿਹਾ ਅਤੇ ਇਹ ਲਗਭਗ ਚਾਰ ਮਹੀਨੇ ਦੇ ਬਾਅਦ ਇਕ ਵਾਰ ਫਿਰ 28,000 ਰੁਪਏ ਪ੍ਰਤੀ 10 ਗ੍ਰਾਮ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰ ਗਈ। ਜਦੋਂਕਿ ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਵਾਂ ਦੀ ਮੰਗ ਵਧਣ ਨਾਲ ਚਾਂਦੀ ਦੀ ਕੀਮਤ 40,000 ਰੁਪਏ ਕਿਲੋ ਦੇ ਪਾਰ ਚਲੀ ਗਈ।
ਬਾਜ਼ਾਰ ਸੂਤਰਾਂ ਦੇ ਮੁਤਾਬਕ ਵਿਆਹ ਵਾਲਿਆਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਗਹਿਣੇ ਨਿਰਮਤਾਵਾਂ ਅਤੇ ਫੁਟਕਰ ਗਾਹਕੀ ਵਧਣ ਨਾਲ ਦੋਹਾਂ ਕੀਮਤੀ ਧਾਰਾਂ 'ਚ ਤੇਜ਼ੀ ਆਈ। ਇਸ ਤੋਂ ਇਲਾਵਾ ਸੰਸਾਰਕ ਬਾਜ਼ਾਰ 'ਚ ਸੋਨੇ ਦੀ ਕੀਮਤ 1300 ਡਾਲਰ ਪ੍ਰਤੀ ਔਂਸ ਨੂੰ ਪਾਰ ਕਰ ਗਈ। ਇਸ ਦਾ ਅਸਰ ਵੀ ਬਾਜ਼ਾਰ ਧਾਰਨਾ 'ਤੇ ਪਿਆ।
ਨਿਊਯਾਰਕ ਵਿਚ ਸੋਨੇ ਦੀ ਕੀਮਤ ਚੜ੍ਹ ਕੇ 1307.80 ਡਾਲਰ ਪ੍ਰਤੀ ਔਂਸ ਹੋ ਗਈ, ਜੋ 15 ਅਗਸਤ ਦੇ ਬਾਅਦ ਦਾ ਉੱਚਾ ਪੱਧਰ ਹੈ। ਦਿੱਲੀ ਵਿਚ ਸੋਨਾ 99.9 ਅਤੇ 99.5 ਸ਼ੁੱਧਤਾ ਦੀ ਕੀਮਤ ਵਿਆਹ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਗਹਿਣੇ ਨਿਰਮਾਤਾਵਾਂ ਅਤੇ ਫੁਟਕਰ ਗਾਹਕੀ ਦੇ ਚਲਦੇ 420 ਰੁਪਏ ਦੀ ਤੇਜ਼ੀ ਦੇ ਨਾਲ ਕ੍ਰਮਵਾਰ 28,400 ਰੁਪਏ ਅਤੇ 28,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਈ, ਜੋ 29 ਅਗਸਤ ਦੇ ਬਾਅਦ ਦਾ ਉੱਚਾ ਪੱਧਰ ਹੈ।
ਗਿੰਨੀ ਦੀ ਕੀਮਤ 100 ਰੁਪਏ ਚੜ੍ਹ ਕੇ 24,000 ਰੁਪਏ ਪ੍ਰਤੀ ਅੱਠ ਗ੍ਰਾਮ 'ਤੇ ਬੰਦ ਹੋਈ। ਚਾਂਦੀ ਤਿਆਰ ਦੀ ਕੀਮਤ 890 ਰੁਪਏ ਦੀ ਤੇਜ਼ੀ ਦੇ ਨਾਲ 40,035 ਰੁਪਏ ਅਤੇ ਚਾਂਦੀ ਹਫਤੇਵਾਰੀ ਡਿਲੀਵਰੀ ਦੀ ਕੀਮਤ 715 ਰੁਪਏ ਚੜ੍ਹ ਕੇ 39,875 ਰੁਪਏ ਪ੍ਰਤੀ ਕਿਲੋ ਬੰਦ ਹੋਈ। ਚਾਂਦੀ ਸਿੱਕਾ ਦੀ ਕੀਮਤ 2000 ਰੁਪਏ ਦੀ ਤੇਜ਼ੀ ਦੇ ਨਾਲ 65,000 ਤੋਂ 66,000 ਰੁਪਏ ਪ੍ਰਤੀ ਸੈਂਕੜਾ 'ਤੇ ਬੰਦ ਹੋਈ।
ਕੋਕਾ ਕੋਲਾ ਕਰੇਗੀ 180 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼
NEXT STORY