ਨਵੀਂ ਦਿੱਲੀ- ਭਾਰਤ ਟੈਬਲੇਟ ਦੇ ਲਈ ਵਿਸ਼ਵ ਦਾ ਸਭ ਤੋਂ ਵੱਧ ਤੇਜ਼ੀ ਨਾਲ ਵੱਧਦਾ ਬਾਜ਼ਾਰ ਹੈ ਅਤੇ ਉਮੀਦ ਹੈ ਕਿ ਇਸ ਸਾਲ ਟੈਬਲੇਟ ਯੂਜ਼ਰਸ ਦੀ ਗਿਣਤੀ ਵੱਧ ਕੇ 4 ਕਰੋੜ ਹੋ ਜਾਵੇਗੀ। ਹਾਲਾਂਕਿ ਫੈਬਲੇਟ ਦੀ ਲੋਕਪ੍ਰਿਯਤਾ ਬਹੁਤ ਵੱਧ ਨਹੀਂ ਹੋਵੇਗੀ। ਇਹ ਗੱਲ ਈ ਮਾਰਕੇਟਰ ਨੇ ਕਹੀ। ਫੈਬਲੇਟ ਇਕ ਉਪਕਰਣ ਹੈ ਜਿਸ ਦੀ ਸਕਰੀਨ ਦਾ ਆਕਾਰ 5 ਇੰਚ ਤੋਂ 7 ਇੰਚ ਹੁੰਦਾ ਹੈ।
ਕੰਪਨੀ ਦਾ ਆਕਲਨ ਹੈ ਕਿ ਵਿਸ਼ਵ 'ਚ ਸਭ ਤੋਂ ਵੱਡੇ ਇੰਟਰਨੈਟ ਬਾਜ਼ਾਰਾਂ 'ਚੋਂ ਇਕ ਭਾਰਤ 'ਚ ਟੈਬਲੇਟ ਦੇ ਯੂਜ਼ਰਸ ਦੀ ਗਿਣਤੀ 2015 'ਚ 24.8 ਫੀਸਦੀ ਵੱਧ ਕੇ 4.04 ਕਰੋੜ ਹੋ ਜਾਵੇਗੀ। ਰਿਪੋਰਟ 'ਚ ਕਿਹਾ ਗਿਆ ਕਿ ਇਸ ਅੰਕੜੇ 'ਚ ਉਹ ਸਾਰੇ ਵਿਅਕਤੀ ਸ਼ਾਮਲ ਹਨ ਜੋ ਇਸ ਸਾਲ ਘੱਟ ਤੋਂ ਘੱਟ ਇਕ ਵਾਰ ਵੀ ਟੈਬਲੇਟ ਦੀ ਵਰਤੋਂ ਕਰਣਗੇ ਚਾਹੇ ਉਨ੍ਹਾਂ ਕੋਲ ਉਪਕਰਣ ਹੋਵੇ ਜਾਂ ਨਾ ਹੋਵੇ।
30 ਜਨਵਰੀ ਨੂੰ ਹੋਵੇਗੀ LG G Flex 2 ਕਵਰਡ ਸਕਰੀਨ ਵਾਲੇ ਸਮਾਰਟਫੋਨ ਦੀ ਵਿਕਰੀ
NEXT STORY