ਨਵੀਂ ਦਿੱਲੀ- ਸਾਊਥ ਕੋਰੀਆਈ ਕੰਪਨੀ ਐਲ.ਜੀ. ਨੇ ਆਪਣੇ ਲੇਟੈਸਟ ਸਮਾਰਟਫੋਨ ਐਲ.ਜੀ. ਜੀ ਫਲੈਕਸ 2 ਦੀ ਪਹਿਲੀ ਵਿਕਰੀ ਦਾ ਐਲਾਨ ਕਰ ਦਿੱਤਾ ਹੈ। ਇਹ ਫੋਨ 30 ਜਨਵਰੀ ਤੋਂ ਸਾਊਥ ਕੋਰੀਆਈ 'ਚ ਵਿਕਰੀ ਲਈ ਆਏਗਾ। ਇਸ ਦੀ ਕੀਮਤ ਕੰਪਨੀ ਨੇ 800000 ਕੋਰੀਆਈ ਕਰੰਸੀ KRW (ਲੱਗਭਗ 45400 ਰੁਪਏ) ਰੱਖੀ ਹੈ। ਇਸ ਦੇ ਇਲਾਵਾ ਇਹ ਫੋਨ ਜਰਮਨੀ 'ਚ ਵੀ ਜਲਦੀ ਹੀ ਵਿਕਰੀ ਦੇ ਲਈ ਆਏਗਾ। ਇਸ ਫੋਨ ਦੀ ਸਭ ਤੋਂ ਖਾਸ ਗੱਲ ਹੈ ਇਸ ਦੀ ਕਵਰਡ ਸਕਰੀਨ।
ਐਲ.ਜੀ. ਦਾ ਇਹ ਨਵਾਂ ਫਲੈਗਸ਼ਿਪ ਫੋਨ ਸੀ.ਈ.ਐਸ. 2015 'ਚ ਪਹਿਲੀ ਵਾਰ ਪੇਸ਼ ਕੀਤਾ ਗਿਆ ਹੈ। ਫਿਲਹਾਲ ਕੰਪਨੀ ਨੇ ਇਸ ਗੱਲ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਦੋਂ ਤਕ ਇਹ ਭਾਰਤੀ ਮਾਰਕੀਟ 'ਚ ਜਾਂ ਹੋਰ ਏਸ਼ੀਆਈ ਦੇਸ਼ਾਂ 'ਚ ਆਏਗਾ। ਐਲ.ਜੀ. ਜੀ ਫਲੈਕਸ 2 'ਚ 5.5 ਇੰਚ ਦੀ ਸਕਰੀਨ ਦੇ ਨਾਲ ਫੁੱਲ ਐਚ.ਡੀ. ਕੁਆਲਿਟੀ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਇਸ ਫੋਨ 'ਚ 2 ਜੀ.ਐਚ.ਜ਼ੈਡ. ਦਾ ਕਵਾਡ ਕੋਰ ਪ੍ਰੋਸੈਸਰ ਹੈ। 2 ਜੀ.ਬੀ. ਰੈਮ ਦੇ ਨਾਲ ਇਸ ਫੋਨ 'ਚ 16 ਜੀ.ਬੀ. ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਕੈਮਰਾ ਪਾਵਰ ਦੀ ਗੱਲ ਕਰੀਏ ਤਾਂ ਇਸ ਫੋਨ 'ਚ 13 ਮੈਗਾਪਿਕਸਲ ਦੇ ਰਿਅਰ ਕੈਮਰੇ ਦੇ ਨਾਲ 2.1 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ ਐਂਡਰਾਇਡ ਦਾ ਸਭ ਤੋਂ ਲੇਟੈਸਟ ਆਪ੍ਰੇਟਿੰਗ ਸਿਸਟਮ 5.0 ਦਿੱਤਾ ਗਿਆ ਹੈ।
ਐੱਚ.ਡੀ.ਐੱਫ.ਸੀ. ਬੈਂਕ ਨੇ ਸ਼ੁਰੂ ਕੀਤੇ 11 ਟੋਲ ਫ੍ਰੀ ਨੰਬਰ
NEXT STORY