ਨਵੀਂ ਦਿੱਲੀ- ਭਾਰਤ ਵਿਚ ਟਾਈਜ਼ਨ ਓ.ਐਸ. ਆਧਾਰਿਤ ਸਮਾਰਟਫੋਨ ਦੀ ਸਫਲਤਾ ਤੋਂ ਉਤਸ਼ਾਹਿਤ ਪ੍ਰਮੁੱਖ ਤਕਨੀਕੀ ਕੰਪਨੀ ਸੈਮਸੰਗ ਨੇ ਆਪਣੇ ਨੋਇਡਾ ਪਲਾਂਟ 'ਚ ਜਲਦੀ ਹੀ 'ਜ਼ੈਡ-1' ਦੇ ਨਿਰਮਾਣ ਦੀ ਯੋਜਨਾ ਬਣਾਈ ਹੈ। ਸੈਮਸੰਗ ਨੇ ਇਸ ਮਹੀਨੇ 'ਚ ਭਾਰਤ 'ਚ ਇਹ ਉਪਕਰਣ ਪੇਸ਼ ਕੀਤਾ ਹੈ।
ਸੈਮਸੰਗ ਇੰਡੀਆ ਦੇ ਸਪਲਾਈ ਮੀਤ ਪ੍ਰਧਾਨ (ਮੋਬਾਈਲ ਅਤੇ ਸੂਚਨਾ ਤਕਨੀਕ) ਅਸੀਮ ਵਾਰਸੀ ਨੇ ਕਿਹਾ ਕਿ ਜ਼ੈਡ-1 ਦਾ ਨਿਰਮਾਣ ਕੰਪਨੀ ਦੇ ਉੱਤਰ ਪ੍ਰਦੇਸ਼ ਸਥਿੱਤ ਨੋਇਡਾ ਪਲਾਂਟ 'ਚ ਹੋਵੇਗਾ। ਉਦਯੋਗ ਸੂਤਰਾਂ ਅਨੁਸਾਰ ਸੈਮਸੰਗ ਵਲੋਂ 14 ਜਨਵਰੀ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਕੰਪਨੀ ਨੇ ਲੱਗਭਗ 50,000-55,000 ਜ਼ੈਡ-1 ਸਮਾਰਟਫੋਨ ਵੇਚੇ ਹਨ।
ਜਨ-ਧਨ ਯੋਜਨਾ 'ਚ ਮਿਲਣਗੇ ਕਈ ਹੋਰ ਤੋਹਫੇ
NEXT STORY