ਨਵੀਂ ਦਿੱਲੀ- ਪ੍ਰਧਾਨਮੰਤਰੀ ਜਨ-ਧਨ ਯੋਜਨਾ ਦੇ ਅਗਲੇ ਪੜਾਅ 'ਚ ਖਾਤਾਧਾਰਕਾਂ ਦੇ ਲਈ ਕ੍ਰੈਡਿਟ ਕਾਰਡ, ਇੰਸ਼ੋਰੈਂਸ ਅਤੇ ਪੈਨਸ਼ਨ ਦੀ ਸਹੂਲਤ ਜੋੜੀ ਜਾਵੇਗੀ। ਵਰਤਮਾਨ 'ਚ ਜ਼ੀਰੋ ਬੈਲੰਸ 'ਤੇ ਖੋਲ੍ਹੇ ਗਏ ਇਨ੍ਹਾਂ ਖਾਤਿਆਂ 'ਚ ਐਕਸੀਡੈਂਟ ਇੰਸ਼ੋਰੈਂਸ ਕਵਰ, ਰੂਪੇ ਡੈਬਿਟ ਕਾਰਡ ਅਤੇ 1 ਲੱਖ ਰੁਪਏ ਦੀ ਲਾਈਫ ਇੰਸ਼ੋਰੈਂਸ ਪਾਲਿਸੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਖਾਤਾਧਾਰਕਾਂ ਨੂੰ ਬਾਅਦ 'ਚ 5000 ਰੁਪਏ ਦੀ ਓਵਰਡਰਾਫਟ ਦੀ ਸਹੂਲਤ ਵੀ ਦਿੱਤੀ ਜਾਵੇਗੀ।
ਇਸ ਵਿਚਾਲੇ ਸ਼ਨੀਵਾਰ ਨੂੰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੈਂਕਰਸ ਨੂੰ ਈ-ਮੇਲ ਭੇਜਿਆ ਹੈ ਜਿਸ 'ਤੇ ਉਨ੍ਹਾਂ ਲਿਖਿਆ, ''ਚੰਗੀ ਸ਼ੁਰੂਆਤ ਹੋਣ ਨਾਲ ਅੱਧਾ ਕੰਮ ਤਾਂ ਪਹਿਲਾਂ ਹੀ ਹੋ ਜਾਂਦਾ ਹੈ। ਪ੍ਰਧਾਨਮੰਤਰੀ ਜਨ-ਧਨ ਯੋਜਨਾ ਨਾਲ ਲੋਕਾਂ ਦੀ ਆਰਥਿਕ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਸਾਨੂੰ ਇਸ ਸਫਲਤਾ ਨੂੰ ਕਾਇਮ ਰੱਖਣਾ ਚਾਹੀਦਾ ਹੈ ਅਤੇ ਇਨ੍ਹਾਂ ਬੈਂਕ ਖਾਤਿਆਂ ਦੇ ਜ਼ਰੀਏ ਦੇਸ਼ਵਾਸੀਆਂ ਨੂੰ ਕ੍ਰੈਡਿਟ, ਇੰਸ਼ੋਰੈਂਸ ਅਤੇ ਪੈਨਸ਼ਨ ਜਿਹੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਸਾਨੂੰ ਕਸਟਮਰ ਸਰਵਿਸਿਜ਼ ਦੇ ਲਈ ਉੱਚੇ ਮਾਪਦੰਡ ਰੱਖਣੇ ਹੋਣਗੇ। ਇਹੋ ਜਨ-ਧਨ ਯੋਜਨਾ ਦਾ ਅਗਲਾ ਪੜਾਅ ਹੈ।''
ਪ੍ਰਧਾਨਮਤੰਰੀ ਨੇ ਈਮੇਲ 'ਚ ਕਿਹਾ ਕਿ ਬਹੁਤ ਹੀ ਘੱਟ ਸਮੇਂ 'ਚ 11.5 ਕਰੋੜ ਨਵੇਂ ਬੈਂਕ ਅਕਾਉਂਟ ਖੁਲ੍ਹਣ ਦੇ ਨਾਲ ਹੀ ਅਸੀਂ ਸਾਰੇ ਦੇਸ਼ ਦੇ ਲਗਭਗ 99.74 ਫੀਸਦੀ ਪਰਿਵਾਰਾਂ ਨੂੰ ਇਸ ਯੋਜਨਾ ਦੇ ਨਾਲ ਜੋੜ ਚੁੱਕੇ ਹਾਂ। ਮੋਦੀ ਨੇ ਕਿਹਾ ਕਿ ਜ਼ਿਆਦਾਤਰ ਵਿਕਾਸ ਨਾਲ ਜੁੜੀਆਂ ਗਤੀਵਿÎਧੀਆਂ ਬੈਂਕ ਅਕਾਉਂਟ ਨਾ ਹੋਣ ਦੇ ਕਾਰਨ ਅਸਫਲ ਰਹਿ ਜਾਂਦੀਆਂ ਹਨ ਪਰ ਇਸ ਸਮੱਸਿਆ ਦਾ ਹੱਲ ਹੋ ਚੁੱਕਿਆ ਹੈ। ਹੁਣ ਡਾਇਰੈਕਟ ਬੈਨੇਫਿਟ ਟਰਾਂਸਫਰ ਸਕੀਮ ਦੇ ਜ਼ਰੀਏ ਲੋਕਾਂ ਤੱਕ ਫਾਇਦਾ ਪਹੁੰਚ ਰਿਹਾ ਹੈ।
ਨਵੀਂ ਤਕਨੀਕ 'ਬਾਈਕ ਸੈਂਸ' 'ਤੇ ਕੰਮ ਕਰ ਰਹੀ ਜੇ.ਐਲ.ਆਰ.
NEXT STORY