ਦਾਵੋਸ- ਮਹਿੰਗਾਈ ਦੇ ਮਿੱਥੇ ਹੋਏ ਟੀਚੇ ਤੱਕ ਆਉਣ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਇਸ ਸਾਲ ਵਿਆਜ ਦਰਾਂ 'ਚ 0.75 ਫੀਸਦੀ ਤੋਂ ਲੈ ਕੇ ਇਕ ਫੀਸਦੀ ਤੱਕ ਦੀ ਕਟੌਤੀ ਕਰ ਸਕਦਾ ਹੈ। ਨਿਜੀ ਖੇਤਰ ਦੇ ਕੋਟਕ ਮਹਿੰਦਰਾ ਬੈਂਕ ਦੇ ਕਾਰਜਕਾਰੀ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਉਦੇ ਕੋਟਕ ਨੇ ਇੱਥੇ ਵਿਸ਼ਵ ਆਰਥਿਕ ਮੰਚ ਦੇ ਸੰਮੇਲਨ 'ਚ ਕਿਹਾ ਕਿ ਮੇਰੇ ਅੰਦਾਜ਼ਿਆਂ ਦੇ ਮੁਤਾਬਕ 2015 'ਚ ਆਰ.ਬੀ.ਆਈ. ਵਿਆਜ ਦਰਾਂ 'ਚ 0.75 ਫੀਸਦੀ ਤੋਂ ਲੈ ਕੇ ਇਕ ਫੀਸਦੀ ਤੱਕ ਦੀ ਕਟੌਤੀ ਕਰ ਸਕਦਾ ਹੈ। ਹਾਲਾਂਕਿ ਪੂੰਜੀ ਪ੍ਰਵਾਹ ਵਧਣ ਨਾਲ ਡਾਲਰ ਦੇ ਮੁਕਾਬਲੇ ਰੁਪਏ ਨੂੰ ਮਜ਼ਬੂਤ ਬਣਾਏ ਰੱਖਣਾ ਇਕ ਚੁਣੌਤੀ ਹੋਵੇਗੀ।
ਸ਼੍ਰੀ ਕੋਟਕ ਨੇ ਕਿਹਾ ਕਿ ਮਹਿੰਗਾਈ ਫਿਲਹਾਲ ਕਾਬੂ 'ਚ ਹੈ ਪਰ ਭਾਰਤੀ ਮੁਦਰਾ ਨੂੰ ਮਜ਼ਬੂਤ ਬਣਾਏ ਰਖਣਾ ਇਕ ਚੁਣੌਤੀ ਹੈ। ਉਨ੍ਹਾਂ ਨੇ ਬਾਜ਼ਾਰ 'ਚ ਪੂੰਜੀ ਦੇ ਪ੍ਰਵਾਹ ਵਿਚ ਰਿਕਾਰਡ ਵਾਧੇ 'ਤੇ ਕਿਹਾ ਕਿ ਇਹ ਇਕ ਚੰਗਾ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਇਹ ਮਹੱਤਵਪੂਰਨ ਹੈ ਕਿ ਜੇਕਰ ਪੂੰਜੀ ਪ੍ਰਵਾਹ ਵਧਦਾ ਹੈ ਅਤੇ ਰੁਪਿਆ ਮਜ਼ਬੂਤ ਰਹੇ ਤਾਂ ਇਹ ਯਕੀਨੀ ਕਰਨਾ ਪਵੇਗਾ ਕਿ ਅਸੀਂ ਮੇਕ ਇਨ ਇੰਡੀਆ ਦੇ ਲਈ ਤਿਆਰ ਹਾਂ ਅਤੇ ਮਜ਼ਬੂਤ ਮੁਦਰਾ ਦਾ ਪ੍ਰਬੰਧ ਕਰ ਸਕਦੇ ਹਾਂ।
ਸੈਮਸੰਗ ਭਾਰਤ 'ਚ ਕਰੇਗੀ ਟਾਈਜ਼ੈਨ ਓ.ਐਸ. ਆਧਾਰਿਤ ਸਮਾਰਟਫੋਨ ਦਾ ਨਿਰਮਾਣ
NEXT STORY