ਨਵੀਂ ਦਿੱਲੀ- ਸੰਸਾਰਕ ਪੱਧਰ 'ਤੇ ਊਰਜਾ ਮੁਹਾਰਤ ਦੇ ਖੇਤਰ 'ਚ ਕੰਮ ਕਰਨ ਵਾਲੀਆਂ ਕੰਪਨੀਆਂ ਨੇ ਪਿਛਲੇ ਸਾਲ 1.2 ਅਰਬ ਡਾਲਰ ਦੀ ਪੁੰਜੀ ਇਕੱਠੀ ਕੀਤੀ ਹੈ। ਊਰਜਾ ਖੇਤਰ ਦੇ ਲਈ ਸਲਾਹ ਸੇਵਾ ਦੇਣ ਵਾਲੀ ਕੰਪਨੀ ਮੇਰਕਾਮ ਕੈਪੀਟਲ ਗੁਰੱਪ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਖੇਤਰ ਦੀਆਂ ਕੰਪਨੀਆਂ ਨੇ 2014 'ਚ 80 ਸੌਦਿਆਂ ਦੇ ਜ਼ਰੀਏ 79.7 ਕਰੋੜ ਡਾਲਰ ਦੀ ਪੂੰਜੀ ਇਕੱਠੀ ਕੀਤੀ ਹੈ।
ਰਿਪੋਰਟ ਦੇ ਮੁਤਾਬਕ ਇਸ ਖੇਤਰ ਖੇਤਰ ਦੀਆਂ ਲਾਈਟਿੰਗ ਤਕਨੀਕੀ ਕੰਪਨੀਆਂ ਨੇ 31.5 ਕਰੋੜ ਡਾਲਰ ਦੀ ਪੂੰਜੀ ਇਕੱਠੀ ਕੀਤੀ। ਇਸ ਤੋਂ ਇਲਾਵਾ ਊਰਜਾ ਮੁਹਾਰਤ ਵਾਲੀ ਕੰਪਨੀਆਂ ਨੇ ਕਰਜ਼ੇ ਅਤੇ ਇਕਵਿਟੀ ਬਾਜ਼ਾਰ ਤੋਂ 41 ਕਰੋੜ ਡਾਲਰ ਦੀ ਪੂੰਜੀ ਇਕੱਠੀ ਕਰਨ ਵਿਚ ਵੀ ਕਾਮਯਾਬੀ ਹਾਸਲ ਕੀਤੀ। ਇਸ ਤਰ੍ਹਾਂ ਪਿਛਲੇ ਸਾਲ ਉਸ ਵੱਲੋਂ ਇਕੱਠੀ ਕੀਤੀ ਗਈ ਰਕਮ 1.2 ਅਰਬ ਡਾਲਰ ਰਹੀ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ 2014 'ਚ ਊਰਜਾ ਮੁਹਾਰਤ ਖੇਤਰ ਵਿਚ 26 ਰਲੇਵੇਂ ਅਤੇ ਐਕਵਾਇਰ ਸਬੰਧੀ ਸੌਦੇ ਕੀਤੇ ਗਏ। ਇਸ ਦੌਰਾਨ ਸਭ ਤੋਂ ਵੱਡਾ ਸੌਦਾ ਅਮਰੀਕੀ ਕੰਪਨੀ ਵਿਊ ਦਾ ਰਿਹਾ। ਇਸ ਨੇ 10 ਕਰੋੜ ਰੁਪਏ ਦੀ ਪੂੰਜੀ ਇਕੱਠੀ ਕੀਤੀ। ਇਸ ਤੋਂ ਬਾਅਦ 8.3 ਕਰੋੜ ਡਾਲਰ ਪੂੰਜੀ ਦੇ ਨਾਲ ਤਾਈਵਾਨ ਦੀ ਕੰਪਨੀ ਲੇਕਸਟਾਰ ਇਲੈਕਟ੍ਰਾਨਿਕਸ ਦੇ ਸੌਦੇ ਦਾ ਸਥਾਨ ਰਿਹਾ।
ਆਰਥਿਕ ਸੰਕਟ ਵਧਣ ਕਾਰਨ ਯੂਰੋ ਲੜਖੜਾਇਆ, ਰੁਪਿਆ ਮਜ਼ਬੂਤ
NEXT STORY