ਨਵੀਂ ਦਿੱਲੀ- ਬੀਤੇ ਹਫਤੇ ਡਾਲਰ ਅਤੇ ਰੁਪਏ ਦੇ ਮੁਕਾਬਲੇ 'ਚ ਯੂਰੋ ਕਰੰਸੀ ਡਗਮਗਾ ਗਈ। ਮੁੱਖ ਕਾਰਨ ਯੂਰਪੀ ਦੇਸ਼ਾਂ ਦੀ ਅਰਥਵਿਵਸਥਾ ਕਾਫੀ ਕਮਜ਼ੋਰ ਹੋਣ ਦੀ ਖਬਰ ਸੀ ਜਿਸ ਵਿਚ ਸਵਿੱਸ ਬੈਂਕ ਵਲੋਂ ਯੂਰੋ ਨੂੰ ਹਟਾ ਕੇ ਫਰੈਂਕ ਕਰੰਸੀ ਨੂੰ ਤਰਜੀਹ ਦਿੱਤੀ ਗਈ, ਜਿਸ ਕਾਰਨ ਡਾਲਰ ਦੇ ਮੁਕਾਬਲੇ 'ਚ ਯੂਰੋ ਲਗਭਗ 3-4 ਸੇਂਟ ਫਿਸਲ ਕੇ 1.13 ਡਾਲਰ ਰਹਿ ਗਿਆ।
ਰੁਪਏ ਵਿਚ ਵੀ ਬੀਤੇ ਹਫਤੇ ਯੂਰੋ ਲੱਗਭਗ 4-5 ਰੁਪਏ ਟੁੱਟ ਕੇ 68-69 ਪ੍ਰਤੀ ਯੂਰੋ 'ਤੇ ਆ ਗਿਆ। ਤੇਲ ਬਰਾਮਦਕਾਰ ਰੂਸ ਦੀ ਰੂਬਲ ਕਰੰਸੀ ਡਾਲਰ ਦੇ ਮੁਕਾਬਲੇ 64-65 ਪ੍ਰਤੀ ਡਾਲਰ ਦੇ ਵਿਚਾਲੇ ਘੁੰਮਦੀ ਰਹੀ। ਇਸ ਤੋਂ ਇਲਾਵਾ ਭਾਰਤੀ ਰੁਪਿਆ ਵਿਦੇਸ਼ੀ ਨਿਵੇਸ਼ਕਾਂ ਦੀ ਬਾਂਡ ਅਤੇ ਸ਼ੇਅਰ ਲਿਵਾਲੀ ਕਾਰਨ ਮਜ਼ਬੂਤ ਹੋ ਗਿਆ ਅਤੇ ਯੂਰੋ ਦੀ ਥਾਂ ਰੁਪਿਆ 72.21 ਤੋਂ ਵੱਧ ਕੇ 69 ਪ੍ਰਤੀ ਯੂਰੋ 'ਤੇ ਪੁੱਜ ਗਿਆ।
ਕਰਮਚਾਰੀਆਂ ਨੂੰ ਸੀ.ਆਈ.ਐੱਲ. ਵਿਨਿਵੇਸ਼ 'ਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਹੈ
NEXT STORY