ਮੁੰਬਈ- ਭਾਰਤੀ ਜ਼ਮਾਨਤੀ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਸਰਵੋਟੈੱਕ ਇੰਜੀਨੀਅਰਿੰਗ ਇੰਡਸਟ੍ਰੀਜ਼ ਦੀਆਂ ਪਰਿਚਾਲਨ ਵਾਲੀਆਂ ਇਕਾਈਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਕੰਪਨੀ ਵਿਚ ਵਾਧੂ ਸ਼ੇਅਰਾਂ ਦੀ ਖਰੀਦ ਦਾ ਜਨਤਕ ਐਲਾਨ ਕਰਨ ਅਤੇ ਮੌਜੂਦਾ ਸ਼ੇਅਰਹੋਲਡਰਾਂ ਦੀ ਪੇਸ਼ਕਸ਼ ਲਿਆਉਣ 'ਚ ਦੇਰੀ ਦੇ ਲਈ ਨਿਰਧਾਰਤ ਰਕਮ ਦਾ ਭੁਗਤਾਨ 10 ਫੀਸਦੀ ਵਿਆਜ ਦੇ ਨਾਲ ਕਰਨ।
ਸੇਬੀ ਨੇ ਹਾਲ ਹੀ 'ਚ ਜਾਰੀ ਇਕ ਹੁਕਮ ਵਿਚ ਕਿਹਾ ਕਿ ਪਰਿਚਾਲਕ ਸਮੂਹ ਨੂੰ 45 ਦਿਨ ਦੇ ਅੰਦਰ ਵਾਧੂ ਸ਼ੇਅਰ ਖਰੀਦ ਦੇ ਲਈ ਜਨਤਕ ਐਲਾਨ ਕਰਨਾ ਹੁੰਦਾ ਹੈ। ਪੂੰਜੀ ਬਾਜ਼ਾਰ ਰੈਗੁਲੇਟਰੀ ਦੀ ਜਾਂਚ 'ਚ ਸਾਹਮਣੇ ਆਇਆ ਕਿ ਸਰਵੋਟੈੱਕ ਇੰਜੀਨੀਅਰਿੰਗ ਦੇ ਪਰਿਚਾਲਕ ਰਾਧੇ ਸ਼ਿਆਮ ਲਾਹੋਟੀ ਨੇ 26 ਸਤੰਬਰ, 2012 ਨੂੰ ਕੰਪਨੀ ਦੇ ਇਕ ਲੱਖ ਸ਼ੇਅਰ ਖਰੀਦੇ ਜਿਸ ਤੋਂ ਬਾਅਦ ਪਰਿਚਾਲਕ ਸਮੂਹ ਦਾ ਵੋਟਿੰਗ ਅਧਿਕਾਰ 21.23 ਫੀਸਦੀ ਤੋਂ ਵੱਧ ਕੇ 26.41 ਫੀਸਦੀ ਹੋ ਗਿਆ।
ਦੂਰਸੰਚਾਰ ਸੇਵਾ ਗੁਣਵੱਤਾ 'ਤੇ ਫੀਡਬੈਕ ਲਈ ਐਂਡਰਾਇਡ ਐਪ ਪੇਸ਼
NEXT STORY