ਨਵੀਂ ਦਿੱਲੀ- ਸੈਲਫੋਨ ਖਪਤਕਾਰ ਹੁਣ ਦੂਰਸੰਚਾਰ ਕੰਪਨੀਆਂ ਵਲੋਂ ਮੁਹੱਈਆ ਕਰਵਾਈ ਜਾ ਰਹੀ ਸੇਵਾ ਦੀ ਗੁਣਵੱਤਾ ਦੇ ਸਬੰਧੀ ਵਿਚ ਆਪਣੀ ਟਿੱਪਣੀ ਫੌਰਨ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੂੰ ਭੇਜ ਸਕਦੇ ਹਨ। ਅਜਿਹਾ ਦੂਰਸੰਚਾਰ ਰੈਗੂਲੇਟਰੀ ਦੇ ਐਂਡਰਾਇਡ ਆਧਾਰਿਤ ਮੋਬਾਈਲ ਐਪਲੀਕੇਸ਼ਨ ਜਾਂ ਆਨਲਾਈਨ ਫਾਰਮ ਦੇ ਜ਼ਰੀਏ ਕੀਤਾ ਜਾ ਸਕੇਗਾ।
ਸੰਚਾਲਨ ਕੰਪਨੀ ਜੇਕਰ ਦੂਰਸੰਚਾਰ ਰੈਗੂਲੇਟਰੀ ਟਰਾਈ ਵਲੋਂ ਤੈਅ ਘੱਟੋ-ਘੱਟ ਸੇਵਾ ਗੁਣਵੱਤਾ ਦੇ ਮਾਪਦੰਡਾਂ ਦੇ ਆਧਾਰ 'ਤੇ ਖਰੀ ਨਹੀਂ ਉੱਤਰਦੀ ਤਾਂ ਖਪਤਕਾਰ ਦੀ ਟਿੱਪਣੀ ਦੇ ਆਧਾਰ 'ਤੇ ਉਕਤ ਕੰਪਨੀ ਦੇ ਖਿਲਾਫ ਦੰਡਾਤਮਿਕ ਕਾਰਵਾਈ ਹੋ ਸਕਦੀ ਹੈ। ਟਰਾਈ ਸਕੱਤਰ ਸੁਧੀਰ ਗੁਪਤਾ ਨੇ ਇਕ ਚਿੱਠੀ ਵਿਚ ਕਿਹਾ ਕਿ ਟਰਾਈ ਦੀ ਵੈਬਸਾਈਟ 'ਤੇ 'ਖਪਤਕਾਰ ਸੂਚਨਾ' ਸੈਕਸ਼ਨ 'ਚ ਗਾਹਕ ਸੰਤੁਸ਼ਟੀ ਸਰਵੇਖਣ ਉਪਲੱਬਧ ਹੈ ਅਤੇ ਇਸੇ ਸੈਕਸ਼ਨ ਤੋਂ ਐਂਡਰਾਇਡ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ।
ਮੌਜੂਦਾ ਨਿਯਮਾਂ ਅਨੁਸਾਰ ਟਰਾਈ ਮੋਬਾਈਲ ਸੇਵਾ ਦੇ ਮਾਪਦੰਡਾਂ 'ਤੇ ਖਰਾ ਨਾ ਉਤਰਨ ਦੀ ਸਥਿੱਤੀ ਵਿਚ ਦੂਰਸੰਚਾਰ ਸੰਚਾਲਕਾਂ ਨੂੰ 50,000 ਰੁਪਏ ਤੱਕ ਅਤੇ ਅਜਿਹੀ ਨਾਕਾਮੀ ਦੁਹਰਾਉਣ 'ਤੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਲਾ ਸਕਦੀ ਹੈ।
ਊਰਜਾ ਮੁਹਾਰਤ ਵਾਲੀਆਂ ਕੰਪਨੀਆਂ ਨੇ ਇਕੱਠੀ ਕੀਤੀ 1.2 ਅਰਬ ਡਾਲਰ ਦੀ ਪੂੰਜੀ
NEXT STORY