ਨਵੀਂ ਦਿੱਲੀ- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਚਾਲੂ ਮਾਲੀ ਸਾਲ ਨੂੰ ਉਮੀਦਾਂ ਦਾ ਸਾਲ ਅਤੇ 21ਵੀਂ ਸਦੀ ਨੂੰ ਭਾਰਤ ਦੀ ਮੁੱਠੀ 'ਚ ਦੱਸਦੇ ਹੋਏ ਐਤਵਾਰ ਨੂੰ ਕਿਹਾ ਕਿ 7 ਤੋਂ 8 ਫੀਸਦੀ ਦੀ ਉੱਚ ਵਿਕਾਸ ਦਰ ਦੇ ਸਾਫ ਸੰਕੇਤ ਮਿਲ ਰਹੇ ਹਨ ਅਤੇ ਨੌਜਵਾਨਾਂ ਨੂੰ ਹਥੇਲੀ ਵਿਚ ਮੌਜੂਦ ਕੰਪਿਊਟਰ ਦੇ ਮਹੱਤਵਪੂਰਨ ਮੌਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਸ਼੍ਰੀ ਮੁਖਰਜੀ ਨੇ 66ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਦੀ ਸ਼ਾਮ 'ਤੇ ਰਾਸ਼ਟਰ ਦੇ ਨਾਂ ਸੰਦੇਸ਼ 'ਚ ਆਰਥਿਕ ਤਰੱਕੀ ਨੂੰ ਲੋਕਤੰਤਰ ਦੀ ਪ੍ਰੀਖਿਆ ਦੱਸਦੇ ਹੋਏ ਕਿਹਾ ਕਿ ਚਾਲੂ ਮਾਲੀ ਸਾਲ ਦੇ ਆਰਥਿਕ ਸੰਕੇਤ ਬਹੁਤ ਹਾਂ ਪੱਖੀ ਹਨ। ਮਜ਼ਬੂਤ ਬਾਹਰੀ ਕਾਰਕ, ਵਿੱਤੀ ਮਜ਼ਬੂਤੀ ਵੱਲ ਵਧਣ, ਕੀਮਤਾਂ 'ਚ ਕਮੀ, ਵਿਨਿਰਮਾਣ ਖੇਤਰ 'ਚ ਸੁਧਾਰ ਅਤੇ ਪਿਛਲੇ ਸਾਲ ਰਿਕਾਰਡ ਖੇਤੀ ਪੈਦਾਵਾਰ ਸਾਡੀ ਅਰਥਵਿਵਸਥਾ ਦੇ ਲਈ ਚੰਗੇ ਸੰਕੇਤ ਹਨ।
ਉਨ੍ਹਾਂ ਨੇ ਕਿਹਾ ਕਿ ਚਾਲੂ ਮਾਲੀ ਸਾਲ ਦੀ ਪਹਿਲੀ ਛਮਾਹੀ 'ਚ 5 ਫੀਸਦੀ ਤੋਂ ਵੱਧ ਦੀ ਵਿਕਾਸ ਦਰ 7 ਤੋਂ 8 ਫੀਸਦੀ ਦੀ ਉੱਚ ਵਾਧਾ ਦਰ ਹਾਸਲ ਕਰਨ ਦਾ ਸਪੱਸ਼ਟ ਸੰਕੇਤ ਹੈ।
ਸ਼੍ਰੀ ਮੁਖਰਜੀ ਨੇ ਨੌਜਵਾਨਾਂ ਨੂੰ ਕਿਹਾ ਕਿ ਸਾਨੂੰ ਅਜਿਹੀ ਤਕਨੀਕ ਅਤੇ ਸੰਚਾਰ 'ਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਜਿੱਥੇ ਪੂਰੀ ਦੂਨੀਆ ਕਲਾਉਡ ਤਕਨੀਕ ਦੀ ਵਜ੍ਹਾ ਨਾਲ ਸਰਹੱਦ ਰਹਿਤ ਲਾਇਬ੍ਰੇਰੀ ਬਣ ਚੁੱਕੀ ਹੈ ਅਤੇ ਹਥੇਲੀ 'ਚ ਮੌਜੂਦ ਕੰਪਿਊਟਰ 'ਚ ਮਹੱਤਵਪੂਰਨ ਮੌਕੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਅਤੇ 21ਵੀਂ ਸਦੀ ਭਾਰਤ ਦੀ ਮੁੱਠੀ 'ਚ ਹੈ।
ਬੀ.ਐਸ.ਐਨ.ਐਲ. ਵਲੋਂ ਕਈ ਗਾਹਕ ਸੇਵਾਵਾਂ ਦਾ ਐਲਾਨ
NEXT STORY