ਜਲੰਧਰ- ਬੀ.ਐਸ.ਐਨ.ਐਲ. ਪੰਜਾਬ ਦੂਰਸੰਚਾਰ ਡਵੀਜ਼ਨ ਨੇ ਗਣਤੰਤਰ ਦਿਵਸ ਮੌਕੇ ਆਪਣੇ ਸਨਮਾਨਿਤ ਖਪਤਕਾਰਾਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ ਹਨ। ਇਸ ਮੌਕੇ ਗੁਰਦੀਪ ਸਿੰਘ ਜੁਲਕਾ, ਮੁੱਖ ਮਹਾਪ੍ਰਬੰਧਕ ਦੂਰਸੰਚਾਰ ਪੰਜਾਬ ਡਵੀਜ਼ਨ ਨੇ ਖਪਤਕਾਰਾਂ ਦੇ ਲਾਭ ਦੀਆਂ ਇਸ ਸਮੇਂ ਪ੍ਰਚੱਲਿਤ ਵੱਖ-ਵੱਖ ਯੋਜਨਾਵਾਂ ਦੇ ਸੰਬੰਧ ਵਿਚ ਜਾਣਕਾਰੀ ਦਿੱਤੀ।
ਜੁਲਕਾ ਨੇ ਖਪਤਕਾਰਾਂ ਦੇ ਲਾਭ ਲਈ ਚਾਲੂ ਵੱਖ-ਵੱਖ ਯੋਜਨਾਵਾਂ ਦਾ ਵੇਰਵਾ ਦੱਸਦੇ ਹੋਏ ਕਿਹਾ ਕਿ ਪ੍ਰਤੀ ਸੈਕਿੰਡ ਪਲਾਨ ਦੇ ਤਹਿਤ ਵਾਇਸ ਕਾਲ ਦਰਾਂ ਨੂੰ ਵੱਧ ਤੋਂ ਵੱਧ ਘੱਟ ਕਰ ਦਿੱਤਾ ਗਿਆ ਹੈ। ਹੁਣ ਗਾਹਕ 106 ਰੁ. ਦੇ ਪਹਿਲੇ ਰੀਚਾਰਜ ਨਾਲ ਇਹ ਸਹੂਲਤ ਪ੍ਰਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ 100 ਰੁ. ਦਾ ਟਾਕ ਵੈਲਿਊ ਵੀ ਮਿਲੇਗਾ। ਹੋਰ ਯੋਜਨਾਵਾਂ ਦੇ ਵਰਤਮਾਨ ਗਾਹਕ ਵੀ 36 ਰੁਪਏ ਦੇ ਵਾਊਚਰ ਨਾਲ ਇਹ ਸਹੂਲਤ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਫਰੈਂਡ ਐਂਡ ਫੈਮਿਲੀ ਦੇ ਨਾਂ ਨਾਲ 97 ਰੁਪਏ 'ਤੇ ਐਸ.ਟੀ.ਵੀ. ਲਾਂਚ ਕੀਤਾ ਗਿਆ ਹੈ ਜਿਸ ਵਿਚ ਪੰਜ ਲੋਕਲ ਨੰਬਰਾਂ ਤੇ 60 ਮਿੰਟ ਦੀ ਨੈੱਟ ਵਾਇਸ ਕਾਲ ਅਤੇ ਘਟਾਏ ਗਏ ਕਾਲ ਸਰਚਾਰਜ ਪ੍ਰਾਪਤ ਹੋਣਗੇ। ਬੀ.ਐਸ.ਐਨ.ਐਲ. ਦੇ ਨੈਸ਼ਨਲ ਰੋਮਿੰਗ ਵਾਲੇ ਤਿੰਨ ਨਿਯਮਿਤ ਪ੍ਰੀਪੇਡ ਐਸ.ਟੀ.ਵੀ. ਵਾਊਚਰ 5 ਰੁ. (ਪ੍ਰਤੀ ਦਿਨ) 67 ਰੁਪਏ (30 ਦਿਨਾਂ ਲਈ) ਅਤੇ 92 ਰੁ. (90 ਦਿਨਾਂ ਲਈ) ਹਨ, ਜਿਨ੍ਹਾਂ 'ਤੇ ਪੂਰੇ ਭਾਰਤ 'ਚ ਇਨਕਮਿੰਗ ਕਾਲ ਮੁਫਤ ਹੈ। ਇਨ੍ਹਾਂ ਵਾਊਚਰਾਂ ਤੋਂ ਕੀਤੀਆਂ ਜਾਣ ਵਾਲੀਆਂ ਲੋਕਲ ਅਤੇ ਐਸ.ਟੀ.ਡੀ. ਕਾਲ ਦਰ 1.5 ਪੈਸੇ/ਸੈਕਿੰਡ ਹੋਵੇਗੀ। ਜੁਲਕਾ ਨੇ ਅੱਗੇ ਦੱਸਿਆ ਕਿ ਬੀ.ਐਸ.ਐਨ.ਐਲ. 50 ਐਮ.ਬੀ. ਡਾਟਾ ਦਾ ਫ੍ਰੀ ਗਿਫਟ ਆਫਰ ਕਰਦਾ ਹੈ। ਡਾਟਾ ਐਸ.ਟੀ.ਵੀ. ਦੀ ਵਿਸਤ੍ਰਿਤ ਰੇਂਜ 'ਚ 14 ਰੁਪਏ ਤੋਂ 1949 ਰੁਪਏ ਦੇ ਵਾਊਚਰ ਉਪਲੱਬਧ ਹਨ ਜਿਸ ਦੇ ਤਹਿਤ 90 ਐਮ.ਬੀ. ਤੋਂ 20 ਜੀ.ਬੀ ਤਕ ਦੀ ਡਾਟਾ ਯੂਜ਼ਸ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਗਾਹਕ ਸਹਾਇਤਾ ਸੇਵਾਵਾਂ 'ਚ ਆਨਲਾਈਨ ਭੁਗਤਾਨ ਪ੍ਰਮੁੱਖ ਹੈ। ਇਸ ਤੋਂ ਤੱਤਕਾਲ ਸੇਵਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੀ.ਐਸ.ਐਨ.ਐਲ.ਆਰ.ਵੀ.ਟੀ.ਸੀ. ਰਾਜਪੁਰਾ, ਉੱਚ ਪੱਧਰੀ ਦੂਰਸੰਚਾਰ ਸਿਖਲਾਈ ਕੇਂਦਰ ਗਾਜ਼ੀਆਬਾਦ ਅਤੇ ਹੋਰ ਵੱਕਾਰੀ ਸਿਖਲਾਈ ਸੰਸਥਾਵਾਂ 'ਚ ਇੰਜੀਨੀਅਰਿੰਗ ਵਿਦਿਆਰਥੀਆਂ ਦੀਆਂ ਕੈਰੀਅਰ ਸੰਭਾਵਨਾਵਾਂ ਵਧਾਉਣ ਲਈ ਵੋਕੇਸ਼ਨਲ ਸਿਖਲਾਈ ਪ੍ਰਦਾਨ ਕਰ ਰਿਹਾ ਹੈ।
ਸੇਬੀ ਦਾ ਸਰਵੋਟੈੱਕ ਦੇ ਪਰਿਚਾਲਕਾਂ ਨੂੰ ਹੋਰ ਸ਼ੇਅਰ ਖਰੀਦ ਦੇ ਲਈ ਖੁੱਲ੍ਹੀ ਪੇਸ਼ਕਸ਼ ਲਿਆਉਣ ਦਾ ਨਿਰਦੇਸ਼
NEXT STORY