ਨਵੀਂ ਦਿੱਲੀ(ਭਾਸ਼ਾ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਨਮਾਨ ਵਿਚ ਅੱਜ ਇੱਥੇ ਰਾਸ਼ਟਰਪਤੀ ਭਵਨ ਵਿਚ ਇੰਟਰ ਸਰਵਿਸ ਗਾਰਡ ਆਫ ਆਨਰ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਵਿੰਗ ਕਮਾਂਡਰ ਪੂਜਾ ਠਾਕੁਰ ਨੇ ਇਸ ਮੌਕੇ 'ਤੇ ਮਾਨਮੱਤੀ ਅਗਵਾਈ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਅਧਿਕਾਰੀ ਹਨ ਅਤੇ ਬਾਅਦ ਵਿਚ ਔਰਤ। ਪੂਜਾ ਨੇ ਕਿਹਾ ਕਿ ਉਪਰੋਕਤ ਗਾਰਡ ਆਫ ਆਨਰ ਦੀ ਕਮਾਨ ਸੰਭਾਲ ਕੇ ਭਾਰਤੀ ਹਵਾਈ ਫੌਜ ਦੀ ਪ੍ਰਤੀਨਿਧਤਾ ਕਰਨੀ ਉਹ ਵੀ ਉਸ ਵੇਲੇ ਜਦੋਂ ਬਰਾਕ ਓਬਾਮਾ ਨੂੰ ਸਲਾਮੀ ਗਾਰਦ ਦਿੱਤੀ ਜਾ ਰਹੀ ਹੋਵੇ, ਇਕ ਮਾਣ ਭਰਿਆ ਪਲ ਹੈ।
ਮੋਦੀ ਨੇ ਕੀਤੀ ਓਬਾਮਾ ਦੀ ਖੁੱਲ੍ਹ ਕੇ ਮਹਿਮਾਨ ਨਿਵਾਜ਼ੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਖਾਸ ਮਹਿਸੂਸ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੋਦੀ ਪਹਿਲਾਂ ਆਪਣੇ ਇਸ ਵਿਸ਼ੇਸ਼ ਮਹਿਮਾਨ ਦੀ ਅਗਵਾਈ ਲਈ ਜਿੱਥੇ ਸਿੱਧੇ ਹਵਾਈ ਅੱਡੇ 'ਤੇ ਪਹੁੰਚ ਕੇ ਗਲੇ ਮਿਲੇ ਉੱਥੇ ਉਨ੍ਹਾਂ ਨੇ ਅਧਿਕਾਰਿਕ ਪੱਧਰ ਦੀ ਗੱਲਬਾਤ ਮਗਰੋਂ ਉਨ੍ਹਾਂ ਨੂੰ ਆਪਣੇ ਹੱਥੀ ਚਾਹ ਪੇਸ਼ ਕੀਤੀ। ਦੁਪਹਿਰ ਦੇ ਭੋਜਨ ਦੇ ਨਾਲ ਅਧਿਕਾਰਿਤ ਪੱਧਰ ਦੀ ਗੱਲਬਾਤ ਦੇ ਪੂਰਾ ਹੋਣ ਮਗਰੋਂ ਮੋਦੀ ਅਤੇ ਓਬਾਮਾ ਹੈਦਰਾਬਾਦ ਹਾਊਸ ਦੇ ਲਾਅਨ ਵਿਚ ਟਹਿਲਣ ਨਿਕਲੇ ਜਦੋਂ ਉਹ ਗਾਰਡਨ ਵਿਚ ਇਕ ਵਿਸ਼ੇਸ਼ ਥਾਂ 'ਤੇ ਬੈਠੇ ਤਾਂ ਮੋਦੀ ਨੇ ਓਬਾਮਾ ਲਈ ਚਾਹ ਤਿਆਰ ਕੀਤੀ ਅਤੇ ਉਨ੍ਹਾਂ ਨੂੰ ਪੇਸ਼ ਕੀਤੀ। ਇਹ ਦੋਵਾਂ ਆਗੂਆਂ ਵਿਚਾਲੇ ਵੱਧਦੀ ਦੋਸਤੀ ਨੂੰ ਦਰਸਾਉਂਦਾ ਹੈ। ਓਬਾਮਾ ਨੇ ਪਿਛਲੇ ਸਾਲ ਮੋਦੀ ਦੀ ਵਾਸ਼ਿੰਗਟਨ ਯਾਤਰਾ ਦੌਰਾਨ ਇਸੇ ਤਰ੍ਹਾਂ ਦਾ ਨਿੱਜੀ ਪੱਧਰ ਦਾ ਭਾਵ ਪ੍ਰਗਟ ਕੀਤਾ ਸੀ।
150 ਕਰੋੜ ਰੁਪਏ ਤੋਂ ਵਧੇਰੇ ਦੇ ਸਾਰੇ ਪ੍ਰਾਜੈਕਟਾਂ ਦਾ ਵੇਰਵਾ ਹੋਵੇਗਾ ਆਨ ਲਾਈਨ
NEXT STORY