ਪਟਨਾ(ਭਾਸ਼ਾ)¸ ਕੇਂਦਰੀ ਮਨੁੱਖੀ ਸਰੋਤ ਰਾਜ ਮੰਤਰੀ ਓਪੇਂਦਰ ਕੁਸ਼ਵਾਹਾ ਨੇ ਐਤਵਾਰ ਕਿਹਾ ਕਿ ਦੇਸ਼ ਵਿਚ ਕਿਸੇ ਨੂੰ ਵੀ ਵੰਦੇ ਮਾਤਰਮ ਗਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਕੁਸ਼ਵਾਹਾ ਬਿਹਾਰ ਵਿਚ ਭਾਜਪਾ ਦੀ ਭਾਈਵਾਲ ਪਾਰਟੀ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਪ੍ਰਧਾਨ ਹਨ। Àੁਨ੍ਹਾਂ ਨੇ ਗੋਪਾਲਗੰਜ ਜ਼ਿਲੇ ਦੇ ਇਕ ਪਿੰਡ ਦੇ ਸਕੂਲ ਵਿਚ ਵੰਦੇ ਮਾਤਰਮ ਗਾਣੇ ਨੂੰ ਲੈ ਕੇ ਉੱਠੇ ਵਿਵਾਦ ਮਗਰੋਂ ਮੀਡੀਆ ਨੂੰ ਇਹ ਗੱਲ ਕਹੀ। ਕੁਸ਼ਵਾਹਾ ਨੇ ਕਿਹਾ, ''ਕਿਸੇ ਨੂੰ ਵੀ ਵੰਦੇ ਮਾਤਰਮ ਗਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਾ ਹੀ ਇਸ ਨੂੰ ਥੋਪਿਆ ਜਾਣਾ ਚਾਹੀਦਾ ਹੈ।'' ਕੁਸ਼ਵਾਹਾ ਨੇ ਕਿਹਾ ਕਿ ਵੰਦੇ ਮਾਤਰਮ ਗੀਤ ਦਾ ਫੈਸਲਾ ਲੋਕਾਂ ਦੀ ਮਰਜ਼ੀ 'ਤੇ ਛੱਡ ਦੇਣਾ ਚਾਹੀਦਾ ਹੈ।
ਪਾਕਿ ਨੇ ਓਬਾਮਾ ਦੇ ਦੌਰੇ ਮੌਕੇ ਭਾਰਤੀ ਸਰਹੱਦ 'ਤੇ ਕੀਤੀ ਗੋਲੀਬਾਰੀ
NEXT STORY