ਨਵੀਂ ਦਿੱਲੀ - ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਤਿੰਨ ਦਿਨਾਂ ਦੇ ਇਤਿਹਾਸਕ ਦੌਰੇ 'ਤੇ ਭਾਰਤ ਪਹੁੰਚਦੇ ਹੀ ਨਵੀਂ ਦਿੱਲੀ ਵਿਚ ਹਵਾਈ ਅੱਡੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਤਾਂ ਉਧਰ ਵ੍ਹਾਈਟ ਹਾਊਸ ਨੇ ਵੀ ਜੈ ਹਿੰਦ ਲਿਖ ਕੇ ਟਵੀਟ ਕੀਤਾ ਹੈ। ਵ੍ਹਾਈਟ ਹਾਊਸ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਗਣਤੰਤਰ ਦਿਵਸ ਦੇ ਉਤਸਵ ਨੂੰ ਭਾਰਤ ਵਿਚ ਮਨਾ ਕੇ ਰਾਸ਼ਟਰਪਤੀ ਓਬਾਮਾ ਮਾਣਮੱਤਾ ਮਹਿਸੂਸ ਕਰ ਰਹੇ ਹਨ। ਇਸ ਨਾਲ ਭਾਰਤ-ਅਮਰੀਕਾ ਦੀ ਸਾਂਝੇਦਾਰੀ ਵਿਚ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।
ਸ਼ਾਨਦਾਰ ਸਵਾਗਤ : ਰਾਸ਼ਟਰਪਤੀ ਭਵਨ 'ਚ ਓਬਾਮਾ ਨੂੰ 21 ਤੋਪਾਂ ਦੀ ਸਲਾਮੀ
NEXT STORY