ਨਵੀਂ ਦਿੱਲੀ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਐਤਵਾਰ ਨੂੰ ਕਿਹਾ ਕਿ ਭਾਵੇਂ ਹੀ ਉਹ ਭਾਰਤ ਤੇ ਅਮਰੀਕਾ ਦਾ ਦੋ-ਪੱਖੀ ਵਾਪਰ 100 ਅਰਬ ਡਾਲਰ ਦਾ ਕਿਰਾਰਡ ਪੱਧਰ ਛੂਹ ਗਿਆ ਹੈ ਪਰ ਉਹ ਭਾਰਤ ਨਾਲ ਹੋਰ ਵਪਾਰ ਕਰਨਾ ਚਾਹੁੰਦੇ ਹਨ। ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਯੁਕਤ ਪ੍ਰੈੱਸ ਸੰਮੇਲਨ 'ਚ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਲਗਭਗ 60 ਫੀਸਦੀ ਵੱਧ ਕੇ 100 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।
ਉਹ ਹੋਰ ਵਪਾਰ ਚਾਹੁੰਦੇ ਹਨ। ਦਿਨ ਦਿਨਾਂ ਭਾਰਤ ਯਾਤਰਾ 'ਤੇ ਆਏ ਓਬਾਮਾ ਨੇ ਸਰਕਾਰ ਵਲੋਂ ਕੀਤੇ ਜਾ ਰਹੇ ਸੁਧਾਰ ਤੇ ਉਪਾਅ ਦਾ ਸਵਾਗਤ ਕੀਤਾ ਹੈ। ਓਬਾਮਾ ਨੇ ਕਿਹਾ ਕਿ ਉਹ ਇਨ੍ਹਾਂ ਸੁਧਾਰਾਂ ਦਾ ਸਵਾਗਤ ਕਰਦੇ ਹਨ। ਵਪਾਰ ਤੇ ਆਰਥਿਕ ਸਾਂਝੇਦਾਰੀ ਸਾਡੇ ਲੋਕਾਂ ਦੇ ਰੋਜ਼ਾਨਾ ਜੀਵਨ 'ਚ ਸੁਧਾਰ ਲਿਆਉਣ ਲਈ ਕੇਂਦਰਿਤ ਹੋਣੀ ਚਾਹੀਦੀ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੈਂਕ ਖਾਤਿਆਂ ਦੇ ਨਾਲ ਹੋਰ ਜ਼ਿਆਦਾ ਗਿਣਤੀ ਵਿਚ ਭਾਰਤੀਆਂ ਨੂੰ ਸਸ਼ਕਤ ਬਣਾਉਣ ਤੇ ਲੋਕਾਂ ਲਈ ਸਵੱਛ ਪਾਣੀ ਯਕੀਨੀ ਕਰਨ ਦੇ ਆਪਣੀਆਂ ਜ਼ਰੂਰੀ ਕੋਸ਼ਿਸ਼ਾਂ ਸਬੰਧੀ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ।
ਮੋਦੀ ਤੇ ਓਬਾਮਾ ਨੇ ਭਾਰਤ ਅਮਰੀਕਾ ਸੰਬੰਧਾਂ 'ਚ ਰਚਿਆ ਨਵਾਂ ਇਤਿਹਾਸ
NEXT STORY