ਨਵੀਂ ਦਿੱਲੀ- ਜਾਨਸਨ ਕੰਟਰੋਲਸ ਨੇ 575 ਕਰੋੜ ਰੁਪਏ ਦੇ ਅੰਦਾਜ਼ਨ ਮੁੱਲ ਦੇ ਲਈ ਖੁੱਲ੍ਹੀ ਪੇਸ਼ਕਸ਼ ਦੇ ਜ਼ਰੀਏ ਹਿਤਾਚੀ ਹੋਮ ਐਂਡ ਲਾਈਫ ਸਾਲਿਊਸ਼ਨਸ ਇੰਡੀਆ (ਲਿਮਟਿਡ) 'ਚ 25.74 ਫੀਸਦੀ ਹਿੱਸੇਦਾਰੀ ਖਰੀਦਣ ਦੀ ਯੋਜਨਾ ਬਣਾਈ ਹੈ।
ਜਾਨਸਨ ਕੰਟਰੋਲਸ ਦੇ ਹਿਤਾਚੀ ਦੇ ਸ਼ੇਅਰਹੋਲਡਰਾਂ ਦੇ ਲਈ ਜਾਰੀ ਜਨਤਕ ਐਲਾਨ 'ਚ ਕਿਹਾ ਗਿਆ ਹੈ ਕਿ 821.38 ਰੁਪਏ ਪ੍ਰਤੀ ਸ਼ੇਅਰ ਦੇ ਪੇਸ਼ਕਸ਼ ਮੁੱਲ 'ਤੇ 70,00,990 ਤੋਂ ਵੱਧ ਸ਼ੇਅਰ ਖਰੀਦੇ ਜਾਣਗੇ।
ਇਸ ਦਾ ਕੁਲ ਮੁੱਲ 575.04 ਕਰੋੜ ਰੁਪਏ ਹੋਵੇਗਾ। ਜਾਨਸਨ ਨੇ ਇਸ ਖੁਲ੍ਹੀ ਪੇਸ਼ਕਸ਼ ਦੇ ਪ੍ਰਸਤਾਵ ਦੇ ਸਬੰਧ ਵਿਚ ਸ਼ੇਅਰ ਬਾਜ਼ਾਰ ਨੂੰ ਜਾਣਕਾਰੀ ਦਿੱਤੀ।
ਇਨ੍ਹਾਂ ਤਰੀਕਿਆਂ ਨਾਲ ਪਤਾ ਲਗਾਓ ਕਿ ਕਿਹੜੀ Facebook ਆਈ.ਡੀ. ਹੈ Fake
NEXT STORY