ਨਵੀਂ ਦਿੱਲੀ- ਕਰੋੜਾਂ ਯੂਜ਼ਰਸ ਦੀ ਪਹਿਲੀ ਪਸੰਦ ਬਣ ਚੁੱਕੇ ਵਟਸਐਪ 'ਚ ਅਜੇ ਵੀ ਇਸ ਤਰ੍ਹਾਂ ਦੀਆਂ ਖਾਮੀਆਂ ਹਨ ਜੋ ਯੂਜ਼ਰਸ ਦੇ ਲਈ ਸਮੱਸਿਆ ਖੜ੍ਹੀ ਕਰ ਸਕਦੀਆਂ ਹਨ। ਇਸ 'ਤੇ ਟਾਈਪ ਕੀਤਾ ਗਿਆ 2000 ਕਰੈਕਟਰਸ ਦਾ ਇਕ ਮੈਸੇਜ ਤੁਹਾਡਾ ਵਟਸਐਪ ਕਰੈਸ਼ ਕਰ ਸਕਦਾ ਹੈ। ਇਹ ਡਾਟਾ ਲੱਗਭਗ 2 ਕਿਲੋਬਾਈਟ ਦਾ ਹੈ ਜਿਸ ਨੂੰ ਭੇਜਣ ਨਾਲ ਵਟਸਐਪ ਸਟਾਪ ਹੋ ਜਾਂਦਾ ਹੈ।
ਫੋਟੋ 'ਚ ਦਿਖਾਏ ਗਏ ਟੈਕਸਟ ਨੂੰ ਭੇਜਣ ਨਾਲ ਵਟਸਐਪ ਕਰੈਸ਼ ਹੋ ਜਾਂਦਾ ਹੈ ਪਰ ਕਰੈਸ਼ ਹੋਣ ਦੇ ਬਾਅਦ ਵੀ ਜਦੋਂ ਤੁਸੀਂ ਉਸ ਮੈਸੇਜ ਥਰੈਡ 'ਚ ਜਾਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਸ ਨੂੰ ਫਿਰ ਤੋਂ ਬੰਦ ਕਰਨ ਦਾ ਮੈਸੇਜ ਸ਼ੋਅ ਕਰਦਾ ਹੈ। ਇਸ ਦੇ ਚੱਲਦੇ ਪੂਰੀ ਚੈਟ ਡਿਲੀਟ ਕਰਨ ਦੇ ਇਲਾਵਾ ਹੋਰ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੁੰਦਾ। ਕਥਿਤ ਤੌਰ 'ਤੇ ਕੁਝ ਹੋਰ ਵੀ ਵੱਡੇ ਮੈਸੇਸਿਜ ਨਾਲ ਵਟਸਐਪ ਕਰੈਸ਼ ਹੋ ਜਾਂਦਾ ਹੈ। ਜੇਕਰ ਇਹ ਮੈਸੇਜ ਕਿਸੀ ਗਰੁੱਪ ਨੂੰ ਭੇਜਿਆ ਜਾਂਦਾ ਹੈ ਤਾਂ ਇਸ ਨਾਲ ਪ੍ਰਭਾਵਿਤ ਮੈਂਬਰਸ ਨੂੰ ਗਰੁੱਪ ਛੱਡਣ ਦੇ ਲਈ ਫੋਰਸ ਕਰਦਾ ਹੈ, ਕਿਉਂਕਿ ਗਰੁੱਪ ਛੱਡੇ ਬਿਨਾਂ ਉਸ ਨੂੰ ਖੋਲ੍ਹਿਆ ਨਹੀਂ ਜਾ ਸਕਦਾ। ਤੁਸੀਂ ਇਸ ਮੈਸੇਜ ਨੂੰ ਭੇਜ ਕੇ ਕਿਸੀ ਦੇ ਨਾਲ ਵੀ ਆਪਣੀ ਚੈਟ ਹਿਸਟਰੀ ਡਿਲੀਟ ਕਰ ਸਕਦੇ ਹੋ ਕਿਉਂਕਿ ਵਟਸਐਪ ਕਰੈਸ਼ ਹੋਣ ਦੇ ਬਾਅਦ ਵੀ ਉਸ ਪੂਰੀ ਚੈਟ ਨੂੰ ਡਿਲੀਟ ਕੀਤੇ ਬਿਨਾਂ ਓਪਨ ਨਹੀਂ ਹੋਵੇਗੀ।
ਇਸ ਐਰਰ ਦੀ ਖੋਜ ਇੰਡੀਅਨ ਰਿਚਰਸ ਸਟੂਟੈਂਡਸ ਇੰਦਰਜੀਤ ਭੂਆਨ ਅਤੇ ਸੌਰਵ ਨੇ ਕੀਤੀ ਹੈ। ਉਨ੍ਹਾਂ ਨੇ ਇਸ ਨੂੰ ਵਟਸਐਪ ਦੇ 2.11.431 ਅਤੇ 2.11.432 ਵਰਜ਼ਨ 'ਤੇ ਟੈਸਟ ਕੀਤਾ ਹੈ। ਇਹ ਐਂਡਰਾਇਡ 4.4 ਕਿਟਕੈਟ ਤਕ ਦੇ ਸਾਰੇ ਐਂਡਰਾਇਡ ਡਿਵਾਈਸ ਨੂੰ ਪ੍ਰਭਾਵਿਤ ਕਰਦਾ ਹੈ। ਫਿਲਹਾਲ ਇਸ ਨੂੰ ਐਂਡਰਾਇਡ ਦੇ ਲੇਟੇਸਟ ਵਰਜ਼ਨ 'ਤੇ ਟੈਸਟ ਨਹੀਂ ਕੀਤਾ ਗਿਆ ਹੈ। ਇਹ ਕਥਿਤ ਤੌਰ 'ਤੇ ਵਿੰਡੋਜ਼ ਫੋਨ 8.1 'ਤੇ ਕੰਮ ਨਹੀਂ ਕਰਦਾ ਹੈ ਅਤੇ ਇਸ ਨੂੰ ਅਜੇ ਤਕ ਆਈ.ਓ.ਐਸ. 'ਤੇ ਵੀ ਟੈਸਟ ਨਹੀਂ ਕੀਤਾ ਗਿਆ।
ਜਾਨਸਨ ਖੁੱਲ੍ਹੀ ਪੇਸ਼ਕਸ਼ ਦੇ ਜ਼ਰੀਏ ਹਿਤਾਚੀ 'ਚ 25.74 ਫੀਸਦੀ ਹਿੱਸੇਦਾਰੀ ਖਰੀਦੇਗੀ
NEXT STORY