ਨਵੀਂ ਦਿੱਲੀ- ਸਾਊਥ ਕੋਰੀਆਈ ਸਮਾਰਟਫੋਨ ਮੇਕਰ ਸੈਮਸੰਗ ਹੁਣ ਐਪਲ ਦੇ ਆਈਫੋਨ ਦੇ ਲਈ ਅਧਿਕਾਰਕ ਤੌਰ 'ਤੇ ਚਿੱਪ ਬਣਾਏਗੀ। ਇਕ ਸਾਊਥ ਕੋਰੀਆਈ ਅਖਬਾਰ ਮਾਈਲੀ ਬਿਜ਼ਨੈਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਖਬਾਰ 'ਚ ਕਈ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਇਹ ਗੱਲ ਕਹੀ ਗਈ ਹੈ।
ਅਖਬਾਰ ਅਨੁਸਾਰ ਸੈਮਸੰਗ ਕੰਪਨੀ ਹੁਣ ਅਗਲੇ ਆਈਫੋਨ ਦੀ 75 ਫੀਸਦੀ ਚਿੱਪ ਬਣਾਏਗੀ। ਇਸ ਬਾਰੇ 'ਚ ਸੈਮਸੰਗ ਜਾਂ ਐਪਲ ਵਲੋਂ ਅਜੇ ਤਕ ਕੋਈ ਜਾਣਕਾਰੀ ਨਹੀਂ ਆਈ ਹੈ। ਅਖਬਾਰ ਦੀ ਖਬਰ 'ਚ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਇਹ ਸੌਦਾ ਕਿੰਨੇ 'ਚ ਹੋਇਆ ਹੈ ਜਾਂ ਇਹ ਚਿੱਪਸ ਕਿਸ ਤਰ੍ਹਾਂ ਸਪਲਾਈ ਕੀਤੀਆਂ ਜਾਣਗੀਆਂ। ਰਿਪੋਰਟ ਅਨੁਸਾਰ ਸੈਮਸੰਗ ਇਨ੍ਹਾਂ ਚਿੱਪਸ ਨੂੰ ਟੈਕਸਾਸ ਅਮਰੀਕਾ ਸਥਿਤ ਫੈਕਟਰੀ 'ਚ ਬਣਾਏਗੀ।
ਲੈਂਕਸੇਸ ਨੇ ਆਪਣੇ ਐਂਟੀਆਕਸੀਡੈਂਟ ਕਾਰੋਬਾਰ ਨੂੰ ਮੁੜ ਗਠਤ ਕੀਤਾ
NEXT STORY