ਨਵੀਂ ਦਿੱਲੀ- ਸਾਊਥ ਕੋਰੀਆਈ ਸਮਾਰਟਫੋਨ ਕੰਪਨੀ ਐਲ.ਜੀ. ਨੇ ਆਪਣਾ ਇਕ ਨਵਾਂ ਫਲਿਪ ਫੋਨ ਐਲ.ਜੀ. ਆਈਸਕਰੀਮ ਲਾਂਚ ਕੀਤਾ ਹੈ। ਐਲ.ਜੀ. ਦਾ ਇਹ ਦੂਜਾ ਫਲਿਪ ਸਮਾਰਟਫੋਨ ਹੈ। ਕੰਪਨੀ ਇਸ ਤੋਂ ਪਹਿਲਾਂ ਸਤੰਬਰ 'ਚ ਐਲ.ਜੀ. ਵਾਈਨ ਫਲਿਪ ਸਮਾਰਟਫੋਨ ਲਾਂਚ ਕਰ ਚੁੱਕੀ ਹੈ। ਅਨੁਮਾਨ ਅਨੁਸਾਰ ਇਸ ਸਮਾਰਟਫੋਨ ਦੀ ਕੀਮਤ ਲੱਗਭਗ 17000 ਰੁਪਏ ਹੋਵੇਗੀ।
ਐਲ.ਜੀ. ਦਾ ਇਹ ਸਮਾਰਟਫੋਨ ਐਂਡਰਾਇਡ 4.4 ਕਿਟਕੈਟ ਆਪ੍ਰੇਟਿੰਗ ਸਿਸਟਮ ਨੂੰ ਸਪੋਰਟ ਕਰੇਗਾ। ਇਸ 'ਚ 3.5 ਇੰਚ ਦੀ 320 ਗੁਣਾ 480 ਪਿਕਸਲ ਵਾਲੀ ਐਚ.ਵੀ.ਜੀ.ਏ. ਐਲ.ਸੀ.ਡੀ. ਸਕਰੀਨ ਦਿੱਤੀ ਗਈ ਹੈ। ਇਸ 'ਚ 1.2 ਜੀ.ਐਚ.ਜ਼ੈਡ. ਕਵਾਡ ਕੋਰ ਪ੍ਰੋਸੈਸਰ ਲੱਗਾ ਹੈ। ਨਾਲ ਹੀ ਇਸ 'ਚ 1 ਜੀ.ਬੀ. ਰੈਮ ਵੀ ਦਿੱਤੀ ਗਈ ਹੈ। ਫੋਨ 'ਚ 8 ਜੀ.ਬੀ. ਇੰਟਰਨਲ ਮੈਮੋਰੀ ਹੈ ਜਿਸ ਨੂੰ 32 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਨਾਲ ਹੀ ਫਰੰਟ 0.3 ਵੀ.ਜੀ.ਏ. ਕੈਮਰਾ ਸੀ। ਫੋਨ 'ਚ 1700 ਐਮ.ਏ.ਐਚ. ਦੀ ਬੈਟਰੀ ਲੱਗੀ ਹੈ।
ਏਵਰੇਡੀ ਦਾ ਮੁਨਾਫਾ ਤਿੰਨ ਗੁਣਾ ਵਧਿਆ
NEXT STORY