ਮੁੰਬਈ- ਸ਼ੇਅਰ ਬਾਜ਼ਾਰ ਦੀ ਤੇਜ਼ੀ ਅਤੇ ਬੈਂਕਾਂ ਅਤੇ ਬਰਾਮਦਕਾਰਾਂ ਵੱਲੋਂ ਡਾਲਰ ਦੀ ਵਿਕਰੀ ਦੇ ਕਾਰਨ ਮੰਗਲਵਾਰ ਨੂੰ ਅੰਤਰਬੈਂਕਿੰਗ ਮੁਦਰਾ ਬਾਜ਼ਾਰ 'ਚ ਰੁਪਿਆ ਤਿੰਨ ਪੈਸੇ ਮਜ਼ਬੂਤ ਹੋ ਕੇ ਲਗਭਗ 12 ਹਫਤੇ ਦੇ ਸਭ ਤੋਂ ਉੱਚੇ ਪੱਧਰ 61.41 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਰੁਪਿਆ ਲਗਾਤਾਰ ਦੂਜੇ ਸੈਸ਼ਨ 'ਚ ਚੜ੍ਹਿਆ ਹੈ। ਪਿਛਲੇ ਸੈਸ਼ਨ 'ਚ 26 ਪੈਸੇ ਦੀ ਮਜ਼ਬੂਤੀ ਦੇ ਨਾਲ ਇਹ 61.44 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ।
ਕਾਰੋਬਾਰ ਦੀ ਸ਼ੁਰੂਆਤ 'ਚ ਰੁਪਏ ਨੇ ਕਮਜ਼ੋਰ ਸ਼ੁਰੂਆਤ ਕੀਤੀ ਅਤੇ ਪੰਜ ਪੈਸੇ ਟੁੱਟ ਕੇ 61.49 ਰੁਪਏ ਪ੍ਰਤੀ ਡਾਲਰ 'ਤੇ ਖੁਲ੍ਹਿਆ। ਕਾਰੋਬਾਰ ਦੇ ਦੌਰਾਨ ਹੋਰ ਡਿਗ ਕੇ ਇਹ 61.51 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਹੇਠਲੇ ਪੱਧਰ ਤੱਕ ਹੇਠਾਂ ਆ ਗਿਆ ਪਰ ਇਸ ਤੋਂ ਬਾਅਦ ਸ਼ੇਅਰ ਬਾਜ਼ਾਰ ਦੀ ਤੇਜ਼ੀ ਅਤੇ ਬੈਂਕਾਂ ਵੱਲੋਂ ਡਾਲਰ ਦੀ ਵਿਕਰੀ ਨਾਲ ਮਜ਼ਬੂਤ ਹੁੰਦੀ ਹੋਈ ਭਾਰਤੀ ਮੁਦਰਾ 61.37 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ। ਕਾਰੋਬਾਰ ਦੀ ਸਮਾਪਤੀ 'ਤੇ ਰੁਪਿਆ ਪਿਛਲੇ ਸੈਸ਼ਨ ਦੇ ਮੁਕਾਬਲੇ 'ਚ ਤਿੰਨ ਪੈਸੇ ਮਜ਼ਬੂਤੀ ਦੇ ਨਾਲ 61.41 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਕਾਰੋਬਾਰੀਆਂ ਨੇ ਦੱਸਿਆ ਕਿ ਸ਼ੇਅਰ ਬਾਜ਼ਾਰ ਦੀ ਤੇਜ਼ੀ ਦੇ ਕਾਰਨ ਰੁਪਿਆ ਮਜ਼ਬੂਤ ਹੋਇਆ ਹੈ। ਹਾਲਾਂਕਿ ਦੁਨੀਆ ਦੀਆਂ ਹੋਰ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਮਜ਼ਬੂਤੀ ਨੇ ਇਸ ਦੀ ਤੇਜ਼ੀ 'ਤੇ ਰੋਕ ਲਗਈ ਰੱਖੀ।
ਐਲ.ਜੀ. ਨੇ ਲਾਂਚ ਕੀਤਾ ਫਲਿਪ ਫੋਨ ਆਈਸਕਰੀਮ ਸਮਾਰਟ
NEXT STORY