ਮੁੰਬਈ- ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ 15000 ਕਰੋੜ ਰੁਪਏ ਦੀ ਵਾਧੂ ਪੂੰਜੀ ਇਕੱਠੀ ਕਰਨ ਦੇ ਲਈ ਸ਼ੇਅਰਹੋਲਡਰਾਂ ਦੀ ਮਨਜ਼ੂਰੀ ਲੈਣ ਦਾ ਫੈਸਲਾ ਕੀਤਾ ਹੈ।
ਬੈਂਕ ਨੇ ਮੰਗਲਵਾਰ ਨੂੰ ਬੀ.ਐੱਸ.ਈ. ਨੂੰ ਦੱਸਿਆ ਕਿ 'ਕਮੇਟੀ ਆਫ ਡਾਇਰੈਕਟਰਸ ਫਾਰ ਕੈਪੀਟਲ ਰੇਜ਼ਿੰਗ' ਨੇ ਜਨਤਕ ਪੇਸ਼ਕਸ਼, ਰਾਈਟਸ ਈਸ਼ੂ ਜਾਂ ਪ੍ਰਾਈਵੇਟ ਪਲੇਸਮੈਂਟ ਦੇ ਜ਼ਰੀਏ 15000 ਕਰੋੜ ਰੁਪਏ ਇਕੱਠੇ ਕਰਨ ਦੇ ਲਈ ਸ਼ੇਅਰਹੋਲਡਰਾਂ ਦੀ ਮਨਜ਼ੂਰੀ ਲੈਣ ਦਾ ਫੈਸਲਾ ਕੀਤਾ ਹੈ। ਉਸ ਨੇ ਕਿਹਾ ਕਿ ਸਟੇਟ ਬੈਂਕ ਆਫ ਇੰਡੀਆ ਕਾਨੂੰਨ, 1955 ਦੇ ਤਹਿਤ ਇਸ ਦੇ ਲਈ ਭਾਰਤ ਸਰਕਾਰ/ਰਿਜ਼ਰਵ ਬੈਂਕ ਤੋਂ ਵੀ ਮਨਜ਼ੂਰੀ ਲਈ ਜਾਵੇਗੀ।
ਬੈਂਕ ਦੇ ਨਿਰਦੇਸ਼ਕ ਮੰਡਲ ਨੇ ਪਿਛਲੇ ਸਾਲ 14 ਨਵੰਬਰ ਨੂੰ ਕਮੇਟੀ ਨੂੰ ਪੂੰਜੀ ਇਕੱਠੀ ਕਰਨ ਦੇ ਲਈ ਤਕਨੀਕੀ ਮੁੱਦਿਆਂ 'ਤੇ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਸੀ। ਇਹ ਪੂੰਜੀ ਚਾਲੂ ਮਾਲੀ ਸਾਲ ਅਤੇ ਅਗਲੇ ਮਾਲੀ ਸਾਲ ਦੇ ਦੌਰਾਨ ਇਕੱਠੀ ਕੀਤੀ ਜਾਣੀ ਹੈ ਜੋ ਬੇਸਲ-3 ਮਾਪਦੰਡਾਂ ਨੂੰ ਪੂਰਾ ਕਰਨ ਵਿਚ ਮਹੱਤਵਪੂਰਨ ਹੋਵੇਗੀ।
2ਜੀ ਫੋਨਸ ਲਈ ਨਵਾਂ ਵਰਜ਼ਨ ਲੈ ਕੇ ਆਏਗੀ ਫੇਸਬੁੱਕ
NEXT STORY