ਵਾਸ਼ਿੰਗਟਨ- ਸੋਮਵਾਰ ਨੂੰ ਫੇਸਬੁੱਕ ਨੇ 2ਜੀ ਨੈਟਵਰਕ ਵਾਲੇ ਫੋਨਸ ਦੇ ਲਈ ਆਪਣੇ ਲਾਈਟਵੇਟ ਵਰਜ਼ਨ 'ਤੋਂ ਪਰਦਾ ਚੁੱਕ ਦਿੱਤਾ ਹੈ। ਫੇਸੁਬੱਕ ਨੇ ਕਿਹਾ ਕਿ ਉਭਰਦੇ ਮਾਰਕੀਟਸ 'ਚ ਮੌਜੂਦ 2ਜੀ ਫੋਨ ਯੂਜ਼ਰਸ ਦੇ ਲਈ ਉਹ ਫੇਸਬੁੱਕ ਦਾ ਲਾਈਟ ਵਰਜ਼ਨ ਟੈਸਟ ਕਰ ਰਹੀ ਹੈ। ਇਕ ਈ-ਮੇਲ 'ਚ ਕੰਪਨੀ ਦੇ ਬੁਲਾਰੇ ਨੇ ਲਿੱਖਿਆ ਕਿ ਫੇਸਬੁੱਕ ਲਾਈਟ ਐਂਡਰਾਇਡ ਐਪ 2ਜੀ ਕੁਨੈਕਸ਼ਨਸ ਜਾਂ ਘੱਟ ਇੰਟਰਨੈਟ ਅਕਸੈਸਬਿਲਟੀ ਵਾਲੇ ਇਲਾਕਿਆਂ 'ਚ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਤਿਆਰ ਕੀਤੀ ਜਾ ਰਹੀ ਹੈ।
ਦੁਨੀਆ ਦੇ ਸਭ ਤੋਂ ਵੱਡੇ ਸੋਸ਼ਲ ਨੈਟਵਰਕ ਫੇਸਬੁੱਕ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਦੀ ਫੇਸਬੁੱਕ inc ਦੀ ਕੋਸ਼ਿਸ਼ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਫੇਸਬੁੱਕ ਦੇ ਅਰਬਾਂ ਯੂਜ਼ਰਸ ਹਨ। ਫੇਸਬੁੱਕ ਦੀ ਜ਼ਿਆਦਾਤਰ ਗ੍ਰੋਥ ਨਵੀਆਂ ਮਾਰਕੀਟਸ 'ਚ ਹੀ ਆ ਰਹੀ ਹੈ ਪਰ ਫੁੱਲ ਫੀਚਰਸ ਐਪ ਦੀ ਵਰਤੋਂ ਕਰਨ ਲਈ ਲੋਕਾਂ ਦੇ ਕੋਲ ਵਧੀਆ ਕਾਨਫਿਗਰੇਸ਼ਨ ਦੇ ਫੋਨਸ ਅਤੇ ਕੰਪਿਊਟਰ ਨਹੀਂ ਹਨ। ਘੱਟ ਕੀਮਤ ਵਾਲੇ ਐਂਡਰਾਇਡ ਫੋਮਸ 'ਤੇ ਇਹ ਐਪ ਜਲਦੀ ਫੇਸਬੁੱਕ ਫੀਡਸ ਅਤੇ ਫੋਟੋਜ਼ ਅਕਸੈਸ ਕਰਨ 'ਚ ਵਰਤੋਂ ਦੇ ਕੰਮ ਆਏਗੀ। ਫੇਸਬੁੱਕ ਨੇ ਇਸ ਤੋਂ ਪਹਿਲਾਂ ਵੀ ਸਿੰਪਲ ਮੋਬਾਈਲ ਫੋਨਸ ਦੀ ਵਰਤੋਂ ਕਰਨ ਵਾਲਿਆਂ ਲਈ ਇਕ ਵਰਜ਼ਨ ਲਾਂਚ ਕੀਤਾ ਸੀ।
ਨੀਤੀ ਕਮਿਸ਼ਨ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਰਨਗੇ ਮੋਦੀ
NEXT STORY