ਨਵੀਂ ਦਿੱਲੀ- ਗਣਤੰਤਰ ਦਿਵਸ ਸਮਾਰੋਹ 'ਚ ਹਿੱਸਾ ਲੈਣ ਆਏ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ 'ਬਰਾਕ' ਕਹਿ ਕੇ ਸੰਬੋਧਨ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਦਾ ਸ਼ਾਬਦਿਕ ਅਰਥ ਵੀ ਦੱਸਿਆ।
ਮੋਦੀ ਨੇ ਕਿਹਾ ਕਿ 'ਬਰਾਕ' ਅਫਰੀਕਾ ਦੀ ਸਵਾਹਿਲੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਮਤਲਬ ਹੁੰਦਾ ਹੈ ਜਿਸ ਨੂੰ 'ਆਸ਼ੀਰਵਾਦ' ਪ੍ਰਾਪਤ ਹੈ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਇਹ ਨਾਂ ਦੇ ਕੇ ਬਹੁਤ ਵੱਡਾ ਤੋਹਫਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਓਬਾਮਾ ਦੇ ਦਾਦਾ ਕੀਨੀਆ ਦੇ ਸਨ ਅਤੇ ਅੰਗਰੇਜਾਂ ਦੀ ਸੈਨਾ 'ਚ ਰਸੋਈਏ ਸਨ।
ਪ੍ਰਧਾਨ ਮੰਤਰੀ ਨੇ ਓਬਾਮਾ ਨਾਲ ਆਕਾਸ਼ਵਾਣੀ ਤੋਂ ਪ੍ਰਸਾਰਿਤ 'ਮਨ ਕੀ ਬਾਤ' ਪ੍ਰੋਗਰਾਮ 'ਚ ਕਿਹਾ ਕਿ ਅਫਰੀਕੀ ਦੇਸ਼ ਉਬਨਤੁ ਦੇ ਪ੍ਰਾਚਨੀ ਵਿਚਾਰ ਦਾ ਅਨੁਕਰਣ ਕਰਦੇ ਆਏ ਹਨ। ਇਹ ਵਿਚਾਰ ਮਨੁੱਖਤਾ 'ਚ ਏਕਤਾ ਦਾ ਵਿਚਾਰ ਹੈ। ਉਹ ਕਹਿੰਦੇ ਹਨ ਕਿ 'ਆਈ.ਐਮ ਬਿਕਾਜ਼ ਵੀ ਆਰ'। ਮੈਂ ਹਾਂ ਕਿਉਂਕਿ ਅਸੀਂ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਸਦੀਆਂ ਦਾ ਵੀ ਅੰਤਰ ਹੈ। ਸਰਹੱਦਾਂ ਦਾ ਵੀ ਅੰਤਰ ਹੈ ਫਿਰ ਵੀ ਇਹ ਭਾਓ ਸਾਡੇ ਬਸੁਧੈਵ ਕੁਟੁਮਬਕਮ ਦੇ ਭਾਓ ਨਾਲ ਮਿਲਦਾ ਹੈ। ਉੱਥੇ ਹੀ ਭਾਓ ਦੂਰ ਸੁਦੂਰ ਅਫਰੀਕਾ ਦੇ ਜੰਗਲਾਂ 'ਚ ਵੀ ਉਗਦੇ ਹਨ। ਤਾਂ ਇਹ ਕਿੰਨੀ ਵੱਡੀ ਵਿਰਾਸਤ ਮਨੁੱਖੀ ਜਾਤੀ ਕੋਲ ਹੈ ਜੋ ਸਾਨੂੰ ਜੋੜਦੀ ਹੈ।
ਕਲ ਮਿਲਿਆ ਸੀ ਬਹਾਦਰੀ ਪੁਰਸਕਾਰ, ਅੱਜ ਹੋ ਗਏ ਸ਼ਹੀਦ
NEXT STORY