ਸ਼੍ਰੀਨਗਰ- ਵੀਰਤਾ ਪਦਕ ਜਿੱਤਣ ਵਾਲੇ ਇਕ ਕਮਾਂਡਿੰਗ ਅਧਿਕਾਰੀ ਅੱਜ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲੇ 'ਚ ਹਿਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਇਕ ਹੋਰ ਪੁਲਸਕਰਮੀ ਨਾਲ ਸ਼ਹੀਦ ਹੋ ਗਏ। ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਇੱਥੋਂ ਦੀ ਕਰੀਬ 36 ਕਿਲੋਮੀਟਰ ਦੂਰ ਤਰਾਲ ਦੇ ਮਿੰਡੋਰਾ ਪਿੰਡ 'ਚ ਮੁਠਭੇੜ 'ਚ 42 ਰਾਸ਼ਟਰੀ ਰਾਈਫਲਸ ਦੇ ਕਮਾਂਡਿੰਗ ਅਫਸਰ ਕਰਨਲ ਐਮ.ਐਮ ਰਾਏ ਅਤੇ ਇਕ ਪੁਲਸਕਰਮੀ ਸ਼ਹੀਦ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਮੁਠਭੇੜ 'ਚ ਦੋ ਅੱਤਵਾਦੀ ਵੀ ਮਾਰੇ ਗਏ ਜੋ ਉਸੇ ਇਲਾਕੇ ਦੇ ਸਨ। ਮੁਠਭੇੜ 'ਚ ਇਕ ਸੈਨਿਕ ਜ਼ਖਮੀ ਹੋ ਗਿਆ।
ਬੁਲਾਰੇ ਨੇ ਦੱਸਿਆ ਕਿ ਕਰਨਲ ਰਾਏ ਨੂੰ ਅੱਤਵਾਦੀਆਂ ਦੇ ਵਿਰੁੱਧ ਮੁਹਿੰਮ ਦੀ ਯੋਜਨਾ ਤਿਆਰ ਕਰਨ ਤੇ ਉਸ ਨੂੰ ਅੰਜਾਮ ਦੇਣ ਨੂੰ ਲੈ ਕੇ ਇਸੇ ਗਣਤੰਤਰ ਦਿਵਸ 'ਤੇ ਯੁੱਧ ਸੇਵਾ ਪਦਕ ਨਾਲ ਸਨਮਾਨਿਤ ਕੀਤਾ ਗਿਆ ਸੀ। ਪਿਛਲੇ ਸਾਲ ਦਖਣ ਕਸ਼ਮੀਰ 'ਚ ਅੱਤਵਾਦੀਆਂ ਨਾਲ ਮੁਠਭੇੜ 'ਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਕਰਨਲ ਰਾਏ ਉਤਰ ਪ੍ਰਦੇਸ਼ ਦੇ ਗਾਜੀਪੁਰ ਦੇ ਰਹਿਣ ਵਾਲੇ ਸਨ। ਉਹ ਨੌ ਗੋਰਖਾ ਰਾਈਫਲਸ ਨਾਲ ਸਨ ਪਰ ਰਾਸ਼ਟਰੀ ਰਾਈਫਲਸ 'ਚ ਪ੍ਰਤੀਨਿਯੁਕਤੀ 'ਤੇ ਸਨ। ਉਨ੍ਹਾਂ ਦੇ ਪਰਿਵਾਰ 'ਚ ਦੋ ਬੇਟੀਆਂ ਅਤੇ ਇਖ ਬੇਟਾ ਹੈ।
ਕੋਲਕਾਤਾ ਹੋਵੇਗਾ ਦੇਸ਼ ਦਾ ਪਹਿਲਾ ਵਾਈਫਾਈ ਮਹਾਨਗਰ
NEXT STORY