ਨਵੀਂ ਦਿੱਲੀ : ਸਰਕਾਰੀ ਅਧਿਕਾਰੀਆਂ ਨੂੰ ਇਨ੍ਹੀਂ ਦਿਨੀਂ ਕਾਫੀ ਮਿਹਨਤ ਕਰਨੀ ਪੈ ਰਹੀ ਹੈ। ਆਪਣੇ ਨਿਯਮਿਤ ਕੰਮ ਤੋਂ ਵੱਧ ਉਨ੍ਹਾਂ ਨੂੰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਹੇਤਿਆਂ ਵਲੋਂ ਲਿਖੀਆਂ ਗਈਆਂ ਚਿੱਠੀਆਂ ਦਾ ਜਵਾਬ ਵੀ ਦੇਣਾ ਪੈਂਦਾ ਹੈ। ਜਦੋਂ ਤੋਂ ਨਵੀਂ ਸਰਕਾਰ ਸੱਤਾ ਵਿਚ ਆਈ ਹੈ, ਪ੍ਰਧਾਨ ਮੰਤਰੀ ਦਫਤਰ ਮੋਦੀ ਦੇ ਪ੍ਰਸ਼ੰਸਕਾਂ ਵਲੋਂ ਈਮੇਲ ਪੱਤਰ ਵੀ ਮਿਲ ਰਹੇ ਹਨ। ਪ੍ਰਧਾਨ ਮੰਤਰੀ ਦਫਤਰ ਨੇ ਇਨ੍ਹਾਂ ਚਿੱਠੀਆਂ ਨੂੰ ਪੜ੍ਹਦੇ ਹੋਏ ਜਵਾਬ ਦੇਣ ਲਈ ਸੰਬੰਧਤ ਵਿਭਾਗਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਹੈ। ਘੱਟੋ-ਘੱਟ 5 ਹਜ਼ਾਰ ਚਿੱਠੀਆਂ ਰੋਜ਼ਾਨਾ ਪ੍ਰਧਾਨ ਮੰਤਰੀ ਦਫਤਰ ਵਿਚ ਆ ਰਹੀਆਂ ਹਨ।
ਕੰਮ ’ਤੇ ਜ਼ਿਆਦਾ ਜ਼ੋਰ
ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਹਿਲੀ ਰਾਜਗ ਸਰਕਾਰ ਦੇ ਚੰਗੇ ਪੁਰਾਣੇ ਦਿਨਾਂ ਦੀ ਤੁਲਨਾ ਵਿਚ ੁਹੁਣ ਕੈਬਨਿਟ ਬੈਠਕਾਂ ਵਿਚ ਖਾਣ-ਪੀਣ ਦਾ ਆਕਾਰ ਛੋਟਾ ਹੋ ਗਿਆ ਹੈ। ਵਾਜਪਾਈ ਸਰਕਾਰ ਵਿਚ ਕੈਬਨਿਟ ਮੀਟਿੰਗ ਵਿਚ ਕਾਫੀ ਕੁਝ ਖਾਣ ਨੂੰ ਮਿਲਦਾ ਸੀ। ਇਕ ਮੰਤਰੀ ਨੇ ਦੱਸਿਆ ਕਿ ਹੁਣ ਕੈਬਨਿਟ ਬੈਠਕ ਵਿਚ ਉਨ੍ਹਾਂ ਨੂੰ ਭੁੱਜੇ ਹੋਏ ਛੋਲੇ ਮਿਲਦੇ ਹਨ। ਪਿਛਲੀ ਰਾਜਗ ਸਰਕਾਰ ਨਾਲ ਤੁਲਨਾ ਕਰਦੇ ਹੋਏ ਵਾਜਪਾਈ ਮੰਤਰੀ ਮੰਡਲ ਦੇ ਮੈਂਬਰ ਮੰਤਰੀ ਨੇ ਕਿਹਾ ਕਿ ਉਦੋਂ ਮੀਨੂੰ ਵਿਚ ਸਮੋਸਾ, ਪਕੌੜੇ, ਦਹੀਂ ਵੜਾ, ਸੈਂਟਵਿਚ ਅਤੇ ਗੁਲਾਮ ਜਾਮੁਨ ਵੀ ਹੁੰਦਾ ਸੀ। ਸੀਤਾਰਾਮ ਯੇਚੁਰੀ ਹਾਲ ਹੀ ਵਿਚ ਕੇਂਦਰੀ ਕਮੇਟੀ ਦੀ ਬੈਠਕ ਵਿਚ ਆਪਣੇ ਏਜੰਡੇ ਨੂੰ ਪੇਸ਼ ਕਰਨ ਉਤੇ ਆਪਣੀ ਸਫਲਤਾ ਤੋਂ ਬਾਅਦ ਮਾਕਪਾ ਨੇਤਾ ਸੀਤਾਰਾਮ ਯੇਚੁਰੀ ਦੀ ਨਜ਼ਰ ਹੁਣ ਕਾਂਗਰਸ ਵਿਚ ਪਾਰਟੀ ਦੇ ਜਨਰਲ ਸਕੱਤਰ ਅਹੁਦੇ ’ਤੇ ਟਿਕੀ ਹੋਈ ਹੈ ਪਰ ਪਾਰਟੀ ਸੂਤਰ ਕਾਂਗਰਸ ਵਿਚ ਇਸ ਮੁੱਦੇ ਨੂੰ ਲੈ ਕੇ ਚੁੱਪ ਧਾਰੀ ਹੋਈ ਹੈ। ‘ਆਪ’ ਖੱਬੇਪੱਖੀ ਪਾਰਟੀਆਂ ਨੂੰ ਦੂਜੀਆਂ ਪਾਰਟੀਆਂ ਵਾਂਗ ਨਹੀਂ ਦੇਖ ਸਕਦੀ। ਪਾਰਟੀ ਨੇਤਾ ਨੇ ਕਿਹਾ ਕਿ ਪੱਤਰਕਾਰਾਂ ਨਾਲ ਸਮੱਸਿਆ ਇਹ ਹੈ ਕਿ ‘ਆਪ’ ਲੋਕ ਭਾਜਪਾ ਅਤੇ ਕਾਂਗਰਸ ਨਾਲ ਤੁਲਨਾ ਨਹੀਂ ਕਰ ਸਕਦੇ।
ਤੇਲੰਗਾਨਾ ’ਚ ਸਵਾਈਨ ਫਲੂ ਨਾਲ 3 ਹੋਰ ਮੌਤਾਂ, ਗਿਣਤੀ 25 ਹੋਈ
NEXT STORY