ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਕਿਹਾ ਕਿ ਅਮਰੀਕਾ ਦੇ ਵ੍ਹਾਈਟ ਹਾਊਸ ਅੰਦਰ ਪਹੁੰਚਣ ਦਾ ਉਨ੍ਹਾਂ ਨੇ ਕਦੇ ਸੁਪਨਾ ਵੀ ਨਹੀਂ ਦੇਖਿਆ ਸੀ। ਰੇਡੀਓ 'ਤੇ ਪ੍ਰਸਾਰਿਤ 'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਪਹਿਲੀ ਵਾਰ ਉਹ ਅਮਰੀਕਾ ਗਏ ਅਤੇ ਵ੍ਹਾਈਟ ਹਾਊਸ ਦੇ ਬਾਹਰ ਲੱਗੀ ਜਾਲੀਬਾਡ ਦੇ ਪਿੱਛੇ ਖੜੇ ਹੋ ਕੇ ਜਦੋਂ ਉਹ ਇਸ ਭਵਨ ਨੂੰ ਨਿਹਾਰ ਰਹੇ ਸਨ ਉਦੋਂ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਕ ਦਿਨ ਉਹ ਇਸ ਭਵਨ 'ਚ ਜਾਣਗੇ।
ਓਬਾਮਾ ਨੇ ਵੀ ਇਸੇ ਅੰਦਾਜ 'ਚ ਆਪਣੀ ਗੱਲ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਵੀ ਕਦੇ ਵ੍ਹਾਈਟ ਹਾਊਸ ਅਦੰਰ ਜਾਣ ਦੀ ਕਲਪਨਾ ਵੀ ਨਹੀਂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਮੋਦੀ ਦੀ ਤਰ੍ਹਾਂ ਕਦੇ ਨਹੀਂ ਸੋਚਿਆ ਸੀ ਕਿ ਇਸ ਸੁੰਦਰ ਭਵਨ ਦੇ ਅੰਦਰ ਜਾਵਾਂਗਾ।
ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਬਣਨ ਦਾ ਕਦੇ ਵੀ ਸੁਪਨਾ ਨਹੀਂ ਦੇਖਿਆ ਸੀ ਅਤੇ ਅਜਿਹੀ ਕਲਪਨਾ ਉਨ੍ਹਾਂ ਦੇ ਦਿਮਾਗ 'ਚ ਆਈ ਵੀ ਨਹੀਂ। ਉਨ੍ਹਾਂ ਨੇ ਕਿਹਾ ਕਿ ਸੁਪਨਾ ਦੇਖਣਾ ਚਾਹੀਦਾ ਹੈ ਪਰ ਸੁਪਨਾ ਦੇਖਣ ਤੋਂ ਜ਼ਿਆਦਾ ਵਧੀਆ ਹੈ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਮੈਂ ਦੇਸ਼ ਦੀ ਅਗਵਾਈ ਕਰਾਂਗਾ ਅਤੇ ਜਿਸ ਥਾਂ ਮੈਂ ਅੱਜ ਹਾਂ ਉੱਥੇ ਤੱਕ ਪਹੁੰਚਾਂਗਾ ਪਰ ਮੇਰਾ ਮੰਨਣਾ ਹੈ ਕਿ ਹਰੇਕ ਨੂੰ ਸੁਪਨਾ ਦੇਖਣਾ ਚਾਹੀਦਾ ਹੈ ਅਤੇ ਉਚਾਈ ਤੱਕ ਜਾਣ ਪਹੁੰਚਣ ਦੀ ਪ੍ਰੇਰਣਾ ਲੈਣੀ ਚਾਹੀਦੀ ਹੈ।
ਪੀ. ਐਮ. ਓ. ’ਚ ਅਧਿਕਾਰੀਆਂ ਨੂੰ ਜ਼ਿਆਦਾ ਕੰਮ ਦਾ ਬੋਝ
NEXT STORY