ਪੁਲਸ ਦਾ ਨਾਂ ਸੁਣਦਿਆਂ ਹੀ ਤੁਹਾਡੇ ਦਿਮਾਗ 'ਚ ਅਜਿਹੇ ਸ਼ਖਸ ਦਾ ਚਿਹਰਾ ਉਭਰ ਕੇ ਸਾਹਮਣੇ ਆਉਂਦਾ ਹੈ, ਜੋ ਸਖ਼ਤ ਮਿਜਾਜ਼ ਹੈ ਅਤੇ ਡੰਡੇ ਨਾਲ ਕੰਮ ਕਰਨ 'ਚ ਯਕੀਨ ਰੱਖਦਾ ਹੈ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਪੁਲਸ ਵਾਲੇ ਨਾਲ ਮਿਲਵਾ ਰਹੇ ਹਾਂ ਜੋ ਡੰਡੇ ਵਿਚ ਘੱਟ ਅਤੇ ਤੂੰਬੀ ਦੀ ਤਾਕਤ ਵਿਚ ਜ਼ਿਆਦਾ ਯਕੀਨ ਰੱਖਦਾ ਹੈ। ਸੁਰਿੰਦਰ ਪੁਰੇਵਾਲ ਨਾਂ ਦੇ ਪੰਜਾਬ ਪੁਲਸ ਦੇ ਇਸ ਜਵਾਨ ਦੀ ਹਾਲ ਹੀ ਵਿਚ ਪੰਜਵੀਂ ਐਲਬਮ 'ਵੰਗਾਂ' ਬਾਜ਼ਾਰ 'ਚ ਆਈ ਹੈ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਸੁਰਿੰਦਰ ਪੁਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਸੀ ਅਤੇ ਉਨ੍ਹਾਂ ਨੇ ਇਸ ਲਈ ਬਕਾਇਦਾ ਸੰਗੀਤ ਦੇ ਮਾਹਰ ਉਸਤਾਦਾਂ ਕੋਲੋਂ ਸਿੱਖਿਆ ਵੀ ਹਾਸਲ ਕੀਤੀ।
ਗ੍ਰਾਫਿਕਸ ਪਲੇਟ
ਸੁਰਿੰਦਰ ਪੁਰੇਵਾਲ ਦੀਆਂ ਐਲਬਮਾਂ
'ਤੁਰ ਗਿਆ ਦੁਬਈ ਸੋਹਣਿਆ'
'ਹੱਸਦਾ ਪੰਜਾਬ'
'ਐਨੇ ਵੀ ਨਹੀਂ ਮਾੜੇ ਗੁਰਦਾਸ ਪੁਰੀਏ'
'ਯੂ. ਕੇ. ਵਾਲੀ ਭਾਬੀ'
'ਵੰਗਾਂ'
ਪੰਜਾਬ ਪੁਲਸ ਦੇ ਇਸ ਜਵਾਨ ਦੀਆਂ ਹੁਣ ਤੱਕ 5 ਐਲਬਮਾਂ ਬਾਜ਼ਾਰ 'ਚ ਆ ਚੁੱਕੀਆਂ ਹਨ। 'ਤੁਰ ਗਿਆ ਦੁਬਈ ਸੋਹਣਿਆ', 'ਹੱਸਦਾ ਪੰਜਾਬ', 'ਐਨੇ ਵੀ ਨਹੀਂ ਮਾੜੇ ਗੁਰਦਾਸ ਪੁਰੀਏ' ਅਤੇ 'ਯੂ. ਕੇ. ਵਾਲੀ ਭਾਬੀ' ਤੋਂ ਬਾਅਦ ਹੁਣ 'ਵੰਗਾਂ' ਐਲਬਮ ਚਰਚਾ 'ਚ ਹੈ। ਸੁਰਿੰਦਰ ਪੁਰੇਵਾਲ ਨੂੰ ਖੁਦ ਦਾ ਹਾਲੀਆ ਗੀਤ 'ਐਨੇ ਵੀ ਨਹੀਂ ਮਾੜੇ ਗੁਰਦਾਸਪੁਰੀਏ' ਬਹੁਤ ਪਸੰਦ ਹੈ ਅਤੇ ਇਹ ਗੀਤ ਉਨ੍ਹਾਂ 'ਜਗ ਬਾਣੀ' ਦੇ ਦਰਸ਼ਕਾਂ ਲਈ ਗਾ ਕੇ ਵੀ ਸੁਣਾਇਆ।
ਸਾਫ ਸੁੱਥਰੀ ਗਾਇਕੀ ਦੇ ਬਾਵਜੂਦ ਸੁਰਿੰਦਰ ਪੁਰੇਵਾਲ ਨੇ ਆਪਣੇ ਇਸ ਸ਼ੌਕ ਨੂੰ ਕਮਾਈ ਦਾ ਜ਼ਰੀਆ ਨਹੀਂ ਬਣਾਇਆ ਅਤੇ ਆਪਣੇ ਪਰਿਵਾਰਕ ਖਰਚ ਲਈ ਪੁਲਸ ਮਹਿਕਮੇ ਦੀ ਨੌਕਰੀ ਤੋਂ ਮਿਲਣ ਵਾਲੀ ਤਨਖਾਹ 'ਤੇ ਹੀ ਨਿਰਭਰ ਹਨ। ਸੁਰਿੰਦਰ ਨੂੰ ਆਪਣੇ ਦੋਹਾਂ ਹੀ ਕਿਰਦਾਰਾਂ ਨਾਲ ਬਰਾਬਰ ਦਾ ਇਸ਼ਕ ਹੈ ਪਰ ਬਤੌਰ ਪੁਲਸ ਮੁਲਾਜ਼ਮ ਸੁਰਿੰਦਰ ਪੁਰੇਵਾਲ ਪਿਆਰ ਨਾਲ ਹੀ ਕੰਮ ਕਰਨ ਵਿਚ ਯਕੀਨ ਰੱਖਦੇ ਹਨ।
ਤਮਿਲ ਦੈਨਿਕ ਸਮਾਚਾਰ ਪੱਤਰ ਨੂੰ ''ਚਾਰਲੀ ਹੈਬਦੋ ਦੀ ਤਰ੍ਹਾਂ'' ਦੇ ਹਮਲੇ ਦੀ ਧਮਕੀ
NEXT STORY