ਮੋਹਾਲੀ- ਕਿਸੇ ਨੇ ਸਹੀ ਹੀ ਕਿਹਾ ਹੈ ਕਿ 'ਘਰ ਕਾ ਭੇਦੀ ਲੰਕਾ ਢਾਏ'। ਅਜਿਹਾ ਹੀ ਕੁਝ ਕਰਨਦੀਪ ਧੀਮਾਨ ਹੱਤਿਆਕਾਂਡ 'ਚ ਹੋਇਆ ਹੈ। ਇਸ ਮਾਮਲੇ ਦੀ ਗੁਥੀ ਹੱਲ ਹੋ ਗਈ ਹੈ। ਦੋਸ਼ੀਆਂ ਦੀ ਪਛਾਣ ਸੁਨਿਲ ਯਾਦਵ, ਮੋਨੂ, ਆਬਿਦ ਖਾਨ ਦੇ ਨਾਂ ਤੋਂ ਹੋਈ ਹੈ। ਇਸ ਮਾਮਲੇ 'ਚ ਐੱਸ. ਐੱਸ. ਪੀ ਨੇ ਦੱਸਿਆ ਕਿ ਕਰਨ ਦੀ ਹੱਤਿਆ ਹੋਈ ਸੀ। ਸੁਨਿਲ ਯਾਦਵ ਚਾਰ ਮਹੀਨੇ ਤੋਂ ਫੈਕਟਰੀ 'ਚ ਕੰਮ ਕਰ ਰਿਹਾ ਸੀ। ਮੰਗਲਵਾਰ ਨੂੰ ਐੱਸ. ਐੱਸ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਮ੍ਰਿਤਕ ਦੇ ਪਿਤਾ ਕੰਪਨੀ ਵੇਚਣ ਦੀ ਤਿਆਰੀ 'ਚ ਸਨ।
ਫੈਕਟਰੀ ਦੀ ਟੋਕਨ ਮਨੀ ਘਰ 'ਚ ਸੀ। ਇਸ ਦੀ ਭਣਕ ਦੋਸ਼ੀਆਂ ਨੂੰ ਲੱਗ ਗਈ। ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਜਿਵੇਂ ਹੀ ਕਰਨ ਘਰ 'ਚ ਵੜਿਆ ਤਾਂ ਸੁਨਿਲ ਨੂੰ ਉਸ ਨੂੰ ਪਛਾਣ ਲਿਆ। ਵਾਰਦਾਤ ਦੇ ਖੁਲਾਸੇ ਦੇ ਡਰ ਕਾਰਨ ਉਨ੍ਹਾਂ ਨੇ ਕਰਨ ਦੇ ਸਿਰ 'ਚ ਰਾਡ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਐੱਸ. ਐੱਸ. ਪੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਬੁੱਧਵਾਰ ਨੂੰ ਜ਼ਿਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਇਹ ਪੁਲਸ ਵਾਲਾ ਡੰਡਾ ਨਹੀਂ, ਤੂੰਬੀ ਵਜਾਉਂਦਾ ਹੈ (ਵੀਡੀਓ)
NEXT STORY