ਕਰਤਾਰਪੁਰ (ਸਾਹਨੀ)-ਪਿਛਲੇ ਦਿਨੀਂ ਗੋਲੀਆਂ ਨਾਲ ਭੁੰਨੇ ਗਏ ਗੈਂਗਸਟਰ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦਾ ਅੰਤਿਮ ਸੰਸਕਾਰ ਪਿੰਡ 'ਚ ਹੀ ਬੁੱਧਵਾਰ ਦੁਪਹਿਰ ਨੂੰ ਕੀਤਾ ਜਾਵੇਗਾ। ਸੁੱਖਾ ਕਾਹਲਵਾਂ ਦਾ ਅੰਤਿਮ ਸੰਸਕਾਰ ਕਰਨ ਲਈ ਪਰਿਵਾਰ ਵਾਲਿਆਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੇ ਭਰੋਸੇ ਤੋਂ ਬਾਅਦ ਉਹ ਸੁੱਖੇ ਦਾ ਸੰਸਕਾਰ ਕਰਨ ਲਈ ਤਿਆਰ ਹੋ ਗਏ ਹਨ।
ਫਿਲਹਾਲ ਸੁੱਖਾ ਕਾਹਲੋਂ ਕਤਲਕਾਂਡ 'ਚ ਪੁਲਸ ਨੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਹੋਇਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕਰ ਰਹੀ ਹੈ। ਸੁੱਖੇ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਸੁੱਖਾ ਕਾਹਲਵਾਂ ਦੀ ਮੌਤ ਪੁਲਸ ਦੀ ਸਾਜਿਸ਼ ਹੈ, ਜਿਸ ਕਾਰਨ ਅਜੇ ਤੱਕ ਪੁਲਸ ਕਾਤਲਾਂ ਨੂੰ ਲੱਭ ਨਹੀਂ ਸਕੀ ਹੈ। ਸੁੱਖੇ ਦੇ ਪਰਿਵਾਰ ਵਾਲਿਆਂ ਨੇ ਮੰਗ ਕੀਤੀ ਹੈ ਕਿ ਪੁਲਸ ਜਲਦੀ ਦੀ ਸੁੱਖੇ ਦੇ ਕਾਤਲ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫਤਾਰ ਕਰੇ।
ਕਰਨਦੀਪ ਹੱਤਿਆਕਾਂਡ ਦੀ ਪੁਲਸ ਨੇ ਸੁਲਝਾਈ ਗੁਥੀ
NEXT STORY