ਬਠਿੰਡਾ (ਬਲਵਿੰਦਰ)-ਥਰਮਲ ਪਲਾਂਟ ਬਠਿੰਡਾ ਦੇ 4 'ਚੋਂ 3 ਅਤੇ ਲਹਿਰਾ ਮੁਹੱਬਤ ਦੇ 4 'ਚੋਂ 2 ਯੂਨਿਟ ਅੱਜਕਲ ਬੰਦ ਹਨ। ਸੂਤਰਾਂ ਮੁਤਾਬਕ ਇਹ ਕੋਲੇ ਦੀ ਘਾਟ ਕਰਕੇ ਬੰਦ ਹਨ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੰਗ ਘੱਟਣ ਸਦਕਾ ਬੰਦ ਕੀਤੇ ਗਏ ਹਨ।
ਮੌਜੂਦਾ ਸਥਿਤੀ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ 'ਚ ਕੁਲ 4 ਯੂਨਿਟ ਹਨ, ਜਿਨ੍ਹਾਂ ਵਿਚੋਂ ਯੂਨਿਟ ਨੰ. 1, 2 ਅਤੇ 4 ਬੰਦ ਹਨ ਜਦਕਿ ਸਿਰਫ਼ ਇਕ ਨੰ. 3 ਹੀ ਚਾਲੂ ਹਾਲਤ ਵਿਚ ਹੈ। ਇਸ ਥਰਮਲ ਪਲਾਂਟ ਤੋਂ ਕਰੀਬ 95 ਮੈਗਾਵਾਟ ਬਿਜਲੀ ਪੈਦਾਵਾਰ ਹਾਸਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਚ ਵੀ 4 ਯੂਨਿਟ ਹਨ, ਜਿਨ੍ਹਾਂ 'ਚੋਂ ਯੂਨਿਟ ਨੰ. 2, 4 ਬੰਦ ਹਨ ਜਦਕਿ 1 ਅਤੇ 3 ਨੰਬਰ ਚੱਲ ਰਹੇ ਹਨ। ਇਥੋਂ ਕਰੀਬ 420 ਮੈਗਾਵਾਟ ਬਿਜਲੀ ਪੈਦਾਵਾਰ ਹੋ ਰਹੀ ਹੈ।
ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦੋ ਸਾਲਾਂ ਤੋਂ ਪਲਾਂਟਾਂ ਵਿਚ ਕੋਲੇ ਦੀ ਕਮੀ ਦਰਸਾਈ ਜਾ ਰਹੀ ਹੈ, ਜਦਕਿ ਅਸਲੀਅਤ ਇਹ ਹੈ ਕਿ ਇਹ ਸਿਰਫ ਪ੍ਰਾਈਵੇਟ ਪਲਾਂਟਾਂ ਨੂੰ ਲਾਭ ਪਹੁੰਚਾਉਣ ਲਈ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਗੱਲ ਕਰਨ 'ਤੇ ਆਰ. ਕੇ. ਵਰਮਾ ਚੀਫ ਇੰਜੀਨੀਅਰ ਥਰਮਲ ਪਲਾਂਟ ਬਠਿੰਡਾ ਨੇ ਕਿਹਾ ਕਿ ਕੋਲੇ ਦੀ ਕਮੀ ਦਾ ਫਿਲਹਾਲ ਕੋਈ ਸਵਾਲ ਨਹੀਂ ਹੈ। ਕੋਈ ਯੂਨਿਟ ਖਰਾਬ ਵੀ ਨਹੀਂ ਹੈ, ਬਿਜਲੀ ਦੀ ਜ਼ਿਆਦਾ ਮੰਗ ਨਾ ਹੋਣ ਕਾਰਨ ਇਹ ਯੂਨਿਟ ਬੰਦ ਕੀਤੇ ਗਏ ਹਨ।
'ਇਹ ਜਨਮ ਤੁਮਹਾਰੇ ਲੇਖੇ' ਫਿਲਮ ਲਈ ਰਣਜੀਤ ਬਾਵਾ ਦੀ ਲੋਕਾਂ ਨੂੰ ਅਪੀਲ (ਵੀਡੀਓ)
NEXT STORY