ਬਠਿੰਡਾ : ਪੰਜਾਬ 'ਚ ਤਾਂ ਕੋਈ ਨਸ਼ੇ ਦੀ ਫੈਕਟਰੀ ਨਹੀਂ ਹੈ, 80 ਫੀਸਦੀ ਤੋਂ ਵੱਧ ਨਸ਼ਾ ਅਫਗਾਨਿਸਤਾਨ ਸਮੇਤ ਕਈ ਹੋਰ ਵਿਦੇਸ਼ਾਂ 'ਚੋਂ ਆਉਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਧੂਰੀ ਵਿਖੇ ਕੀਤਾ। ਮੁੱਖ ਮੰਤਰੀ ਬਾਦਲ ਧੂਰੀ 'ਚ ਸੰਗਤ ਦਰਸ਼ਨ ਕਰਨ ਪੁੱਜੇ ਹੋਏ ਸਨ। ਇਸ ਮੌਕੇ 'ਤੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਬਾਦਲ ਨੇ ਕਿਹਾ ਕਿ ਜੇਕਰ ਬਾਰਡਰ ਸੀਲ ਹੋ ਜਾਣ ਤਾਂ ਨਸ਼ਾ ਪੰਜਾਬ 'ਚ ਆਉਣਾ ਬੰਦ ਹੋ ਜਾਵੇਗਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਉਨ੍ਹਾਂ ਦੀ ਇਹ ਜੰਗ ਨਿਰੰਤਰ ਜਾਰੀ ਰਹੇਗੀ। ਉਹ ਉਦੋਂ ਤਕ ਨਸ਼ੇ ਦੇ ਖਿਲਾਫ ਰਹਿਣਗੇ ਜਦੋਂ ਤਕ ਨਸ਼ਾ ਖਤਮ ਨਹੀਂ ਹੋ ਜਾਂਦਾ।
ਬਠਿੰਡਾ ਤੇ ਲਹਿਰਾ ਥਰਮਲ ਪਲਾਂਟਾਂ ਦੇ 5 ਯੂਨਿਟ ਬੰਦ
NEXT STORY