ਕਰਤਾਰਪੁਰ (ਸਾਹਨੀ)- ਮਸ਼ਹੂਰ ਗੈਂਗਸਟਰ ਅਤੇ ਸ਼ਾਰਪਸ਼ਟੂਰ ਸੁੱਖਾ ਕਾਹਲਵਾਂ ਦਾ ਉਸੇ ਦੇ ਪਿੰਡ ਕਾਹਲਵਾਂ ਵਿਖੇ ਪਰਿਵਾਰ ਦੀ ਸਹਿਮਤੀ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੁੱਖਾ ਕਾਹਲਵਾਂ ਦੇ ਅੰਤਿਮ ਸੰਸਕਾਰ ਮੌਕੇ ਪੁਲਸ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਸਨ। ਸੁੱਖਾ ਕਾਹਲਵਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਕਾਫੀ ਚਰਚਾਵਾਂ ਚੱਲ ਰਹੀਆਂ ਸਨ ਪਹਿਲਾਂ ਸੁੱਖੇ ਦੇ ਪਰਿਵਾਰ ਵਲੋਂ ਕਿਹਾ ਜਾ ਰਿਹਾ ਸੀ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੁੱਖੇ ਦਾ ਸੰਸਕਾਰ ਕੀਤਾ ਜਾਵੇਗਾ ਪਰ ਫਿਰ ਪੁਲਸ ਦੇ ਦਬਾਅ ਤੋਂ ਬਾਅਦ ਕਰਤਾਰਪੁਰ ਨੇੜੇ ਪੈਂਦੇ ਪਿੰਡ ਕਾਹਲਵਾਂ ਵਿਖੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਬਾਰਡਰ ਸੀਲ ਹੋਵੇ ਤਾਂ ਪੰਜਾਬ 'ਚੋਂ ਨਸ਼ਾ ਖਤਮ ਹੋ ਜਾਵੇਗਾ : ਬਾਦਲ (ਵੀਡੀਓ)
NEXT STORY