ਚੰਡੀਗੜ੍ਹ/ਅੰਬਾਲਾ : ਇਥੋਂ ਦੀ ਭੀੜ ਨੇ ਦੋ ਨੌਜਵਾਨਾਂ ਦੀ ਜਮ ਕੇ ਕੁੱਟਮਾਰ ਕੀਤੀ, ਜਿਨ੍ਹਾਂ 'ਤੇ ਦੋਸ਼ ਹੈ ਕਿ ਉਹ ਜ਼ਬਰੀ ਦੁਕਾਨਦਾਰਾਂ ਤੋਂ ਪੈਸੇ ਵਸੂਲਣ 'ਚ ਲੱਗੇ ਹੋਏ ਸਨ। ਅੰਬਾਲਾ ਕੈਂਟ ਦੇ ਬਬਿਆਲ ਖੇਤਰ 'ਚ ਲੋਕਾਂ ਦੀ ਭੀੜ ਨੇ ਦੋ ਨੌਜਵਾਨਾਂ ਨੂੰ ਜਿਥੇ ਨੰਗੇ ਕਰਕੇ ਘੁਮਾਇਆ, ਉਥੇ ਹੀ ਉਨ੍ਹਾਂ ਦੇ ਮੂੰਹਾਂ 'ਤੇ ਕਾਲਖ ਵੀ ਥੋਪ ਦਿੱਤੀ। ਪੁਲਸ ਨੇ ਇਨ੍ਹਾਂ ਦੋਹਾਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਨੌਜਵਾਨਾਂ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੋਵਾਂ ਨੂੰ ਰੰਜਿਸ਼ ਦੇ ਚੱਲਦੇ ਕੁੱਟਮਾਰ ਕੀਤੀ ਗਈ ਹੈ। ਜਦਕਿ ਲੋਕਾਂ ਨੇ ਕਿਹਾ ਕਿ ਇਹ ਦੋਵੇਂ ਲੜਕੇ ਉਥੇ ਦੇ ਦੁਕਾਨਦਾਰਾਂ ਤੋਂ ਜ਼ਬਰੀ ਪੈਸੇ ਵਸੂਲਦੇ ਸਨ ਜਿਸ ਕਾਰਨ ਗੁੱਸੇ 'ਚ ਆ ਕੇ ਇਨ੍ਹਾਂ ਦੀ ਛਿੱਤਰ ਪਰੇਡ ਕੀਤੀ ਗਈ ਹੈ। ਪੁਲਸ ਨੇ ਦੋਹਾਂ ਦਾ ਮੈਡੀਕਲ ਕਰਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਨੌਜਵਾਨਾਂ ਨੂੰ ਬਬਿਆਲ ਖੇਤਰ 'ਚ ਕੁਝ ਲੋਕਾਂ ਨੇ ਪਹਿਲਾਂ ਨੰਗੇ ਕੀਤਾ ਅਤੇ ਫਿਰ ਉਨ੍ਹਾਂ ਦੇ ਮੂੰਹ 'ਤੇ ਕਾਲਖ ਮਲ ਕੇ ਘੁਮਾਇਆ। ਪ੍ਰਤੱਖਦਰਸ਼ੀਆਂ ਮੁਤਾਬਕ ਇਨ੍ਹਾਂ ਦੋਹਾਂ ਨੌਜਵਾਨਾਂ ਨੂੰ ਇਸ ਦੌਰਾਨ ਲੋਕਾਂ ਜਮ ਕੇ ਕੁੱਟਿਆ ਗਿਆ।
ਨੌਜਵਾਨਾਂ ਨੂੰ ਨੰਗਾ ਕਰਕੇ ਘੁਮਾਉਣ ਦੀ ਜਾਣਕਾਰੀ ਜਦੋਂ ਪੁਲਸ ਨੂੰ ਮਿਲੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ। ਪੁਲਸ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਨੂੰ ਨੰਗੇ ਕਰਕੇ ਬਾਜ਼ਾਰ 'ਚ ਘੁਮਾਇਆ ਗਿਆ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ ਹੈ ਜਿਸ ਕਾਰਨ ਦੋਵੇਂ ਨੌਜਵਾਨ ਜ਼ਖਮੀ ਹਨ ਜਿਨ੍ਹਾਂ ਦਾ ਮੈਡੀਕਲ ਕਰਵਾ ਲਿਆ ਗਿਆ ਹੈ, ਨੌਜਵਾਨਾਂ ਦੇ ਬਿਆਨ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਅੰਦਰ ਕੋਈ ਨਸ਼ਾ ਪੈਦਾ ਨਹੀ ਹੁੰਦਾ : ਬਾਦਲ
NEXT STORY