ਬਟਾਲਾ/ਅਚਲ ਸਾਹਿਬ (ਬੇਰੀ, ਬਲਦੇਵ)- ਨਰਿੰਦਰ ਮੋਦੀ ਨੇ ਬਤੌਰ ਪ੍ਰਧਾਨ ਮੰਤਰੀ ਜਦੋਂ ਦੀ ਵਾਗਡੋਰ ਆਪਣੇ ਹੱਥਾਂ ਵਿਚ ਲਈ ਹੈ, ਉੁਦੋਂ ਤੋਂ ਹੀ ਦੇਸ਼ ਖੁਸ਼ਹਾਲੀ ਅਤੇ ਤਰੱਕੀ ਦੇ ਦੌਰ ਵਿਚੋਂ ਲੰਘਣਾ ਸ਼ੁਰੂ ਹੋਇਆ ਹੈ ਜਦੋਂ ਕਿ ਲੰਬਾ ਸਮਾਂ ਦੇਸ਼ 'ਤੇ ਸ਼ਾਸਨਕਾਲ ਕਰਨ ਵਾਲੀ ਯੂ. ਪੀ. ਏ. ਸਰਕਾਰ ਨੇ ਦੇਸ਼ਵਾਸੀਆਂ ਦਾ ਕੁਝ ਵੀ ਸੰਵਾਰਨ ਦੀ ਬਜਾਏ ਦੇਸ਼ ਨੂੰ ਤਬਾਈ ਦੇ ਕੰਢੇ 'ਤੇ ਲਿਆਂ ਖੜ੍ਹਾ ਕੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਯੂਥ ਅਕਾਲੀ ਲੀਡਰ ਸੰਨੀ ਸੰਧੂ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਨੇ ਦੇਸ਼ ਦੀ ਜਨਤਾ ਨਾਲ ਜੋ ਮਹਿੰਗਾਈ ਘਟਾਉਣ ਦਾ ਵਾਅਦਾ ਕੀਤਾ ਸੀ, ਉਸ ਨੂੰ ਡੀਜ਼ਲ, ਪੈਟਰੋਲ ਅਤੇ ਹੋਰ ਵਸਤਾਂ ਦੇ ਰੇਟ ਘਟਾ ਕੇ ਇੰਨ ਬਿੰਨ ਪੂਰਾ ਕਰ ਦਿਖਾਇਆ ਹੈ ਅਤੇ ਮੋਦੀ ਵਲੋਂ ਦਿੱਤਾ ਨਾਅਰਾ 'ਅੱਛੇ ਦਿਨ ਆਏਂਗੇ' ਸਫਲ ਸਿੱਧ ਹੋ ਰਿਹਾ ਹੈ।
ਸੰਨੀ ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਭਾਰਤ ਬੁਲਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਕਿਉਂਕਿ ਇਸ ਨਾਲ ਜਿਥੇ ਭਾਰਤ ਤੇ ਅਮਰੀਕਾ ਦੋਵਾਂ ਦੇਸ਼ਾਂ ਸਬੰਧ ਪਹਿਲਾਂ ਨਾਲੋਂ ਹੋਰ ਜ਼ਿਆਦਾ ਮਜ਼ਬੂਤ ਹੋਣਗੇ, ਉਥੇ ਨਾਲ ਹੁਣ ਪਰਮਾਣੂ ਕਰਾਰ 'ਤੇ ਅੜਿੱਕਾ ਖਤਮ ਹੋਣ ਨਾਲ ਭਾਰਤਵਰਸ਼ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਕਹਾਵੇਗਾ। ਸੰਨੀ ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਬਹੁਤ ਹੀ ਵਧੀਆ ਸਰਕਾਰ ਸਾਬਤ ਹੋ ਰਹੀ ਹੈ ਕਿਉਂਕਿ ਇਸ ਸਰਕਾਰ ਦੇ ਸ਼ਾਸਨਕਾਲ ਵਿਚ ਹਰ ਵਰਗ ਨੇ ਕਾਫੀ ਹੱਦ ਤੱਕ ਮਹਿੰਗਾਈ ਤੋਂ ਰਾਹਤ ਮਹਿਸੂਸ ਕੀਤੀ ਹੈ।
ਪਹਿਲਾਂ ਕੀਤਾ ਨੰਗਾ, ਫਿਰ ਕੀਤਾ ਮੂੰਹ ਕਾਲਾ ਅਤੇ ਫਿਰ ਜੋ ਹੋਇਆ (ਦੇਖੋ ਤਸਵੀਰਾਂ)
NEXT STORY