ਦੀਨਾਨਗਰ (ਕਪੂਰ) : ਸਥਾਨਕ ਬਾਈਪਾਸ ਤੇ ਪਿੰਡ ਦਬੁਰਜ਼ੀ ਦੇ ਨੇੜੇ ਟਰੱਕ ਦੀ ਜ਼ਬਰਦਸਤ ਹੋਈ ਟੱਕਰ ਵਿਚ ਰਾਜੇਸ਼ ਕੁਮਾਰ ਉਰਫ ਗੋਲਡੀ ਵਾਸੀ ਗੁਰਦਾਸਪੁਰ ਦੀ ਮੌਕੇ ਤੇ ਹੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਥਾਣਾ ਮੁਖੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਰਾਜੇਸ਼ ਕੁਮਾਰ ਉਰਫ ਗੋਲਡੀ ਜੋ ਕਿ ਪਠਾਨਕੋਟ ਵਿਖੇ ਵਿਜੀਲੈਂਸ ਵਿਭਾਗ ਦਾ ਕਰਮਚਾਰੀ ਸੀ, ਰਾਤ ਵੇਲੇ ਅਪਣੀ ਆਲਟੋ ਕਾਰ ਤੇ ਅਪਣੇ ਹੀ ਇਕ ਰਿਸ਼ਤੇਦਾਰ ਦੇ ਨਾਲ ਪਠਾਨਕੋਟ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ ਤਾਂ ਦੀਨਾਨਗਰ ਬਾਈਪਾਸ ਤੇ ਪਿੰਡ ਦਬੁਰਜ਼ੀ ਦੇ ਨੇੜੇ ਇਕ ਪਿੱਛੇ ਤੋਂ ਤੇਜ਼ ਗਤੀ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਰਾਜੇਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਉਸਦਾ ਰਿਸ਼ਤੇਦਾਰ ਜਿਹੜਾ ਨਾਲ ਬੈਠਾ ਸੀ, ਨੂੰ ਸੱਟਾਂ ਲੱਗੀਆਂ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਪੂਰੀ ਤਰਾਂ ਨਾਲ ਚਕਨਾਚੂਰ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਇਵਰ ਅਤੇ ਕਲੀਨਰ ਭੱਜ ਗਏ।
ਨਸ਼ਾ ਸਮੱਗਲਰ ਨੂੰ 12 ਸਾਲ ਦੀ ਕੈਦ
NEXT STORY