ਲੁਧਿਆਣਾ, (ਧੀਮਾਨ)-ਡਾਇਰੈਕਟੋਰੇਟ ਰੈਵੀਨਿਊ ਆਫ ਇੰਟੈਲੀਜੈਂਸੀ (ਡੀ. ਆਰ. ਆਈ.) ਵਲੋਂ ਹਾਲ ਹੀ ਵਿਚ ਅੰਮ੍ਰਿਤਸਰ ਬਾਰਡਰ 'ਤੇ ਫੜੀ ਗਈ 205 ਕਰੋੜ ਦੀ ਹੈਰੋਇਨ ਦੇ ਮਾਮਲੇ ਵਿਚ ਕਈ ਵੱਡੇ ਨਾਂ ਸਾਹਮਣੇ ਆ ਸਕਦੇ ਹਨ। ਡੀ. ਆਰ. ਆਈ. ਨੂੰ ਜਾਂਚ ਵਿਚ ਪਤਾ ਲੱਗਾ ਹੈ ਕਿ ਇਸਦੇ ਕਿੰਗਪਿਨ ਪੰਜਾਬ ਦੇ ਇਲਾਵਾ ਹੋਰ ਸ਼ਹਿਰਾਂ ਵਿਚ ਵੀ ਬੈਠੇ ਹਨ। ਹੈਰੋਇਨ ਨਾਲ ਫੜੇ ਗਏ ਜਗਦੀਪ ਸਿੰਘ ਨੇ ਮੰਨਿਆ ਕਿ ਉਸਨੇ ਪਿਛਲੇ ਹਫਤੇ ਵੀ ਕਿਸੇ ਜਗ੍ਹਾ 25 ਕਿਲੋ ਹੈਰੋਇਨ ਸਪਲਾਈ ਕੀਤੀ ਸੀ। ਡੀ. ਆਰ. ਆਈ. ਹੁਣ ਉਸ ਜਗ੍ਹਾ ਨੂੰ ਲੱਭਣ ਅਤੇ ਵਿਅਕਤੀਆਂ ਦੀ ਤਲਾਸ਼ ਵਿਚ ਜੁੱਟ ਗਈ ਹੈ।
ਸੂਤਰਾਂ ਮੁਤਾਬਕ ਇਸ ਵਿਚ ਕੁਝ ਰਾਜਸੀ ਨੇਤਾਵਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ ਜਿਨ੍ਹਾਂ ਦੀ ਛਤਰ-ਛਾਇਆ ਹੇਠ ਇਹ ਹੈਰੋਇਨ ਬਾਰਡਰ ਪਾਰ ਕਰਕੇ ਇਥੋਂ ਤਕ ਪਹੁੰਚੀ। ਡੀ. ਆਰ. ਆਈ. ਦੇ ਡਿਪਟੀ ਡਾਇਰੈਕਟਰ ਪ੍ਰਦਮੇਯਸ਼ੀਲ ਜੁਮਲੇ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ 25 ਜਨਵਰੀ ਨੂੰ ਅੰਮ੍ਰਿਤਸਰ ਵਿਚ ਇਕ ਨਾਕੇ 'ਤੇ ਲੈਂਸਰ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚ 1-1 ਕਿਲੋ ਦੇ ਪੈਕੇਟਾਂ ਵਿਚ 41 ਕਿਲੋ ਹੈਰੋਇਨ ਮਿਲੀ ਜਿਸ 'ਤੇ ਉਰਦੂ ਭਾਸ਼ਾ ਵਿਚ ਮਾਰਕਾ ਲਗਾਇਆ ਹੋਇਆ ਸੀ। ਵਿਸ਼ਵ ਬਾਜ਼ਾਰ ਵਿਚ ਇਸਦੀ ਕੀਮਤ 5 ਕਰੋੜ ਰੁਪਏ ਪ੍ਰਤੀ ਕਿਲੋ ਆਂਕੀ ਜਾ ਰਹੀ ਹੈ।
ਡੀ. ਆਰ. ਆਈ. ਦੇ ਹੱਥ ਕਈ ਵੱਡੇ ਨਾਵਾਂ ਦੀ ਸੂਚੀ ਲੱਗੀ ਜਿਸ ਦੀ ਜਾਂਚ ਵਿਚ ਕਈ ਅਧਿਕਾਰੀ ਜੁੱਟ ਗਏ ਹਨ। ਇਨ੍ਹਾਂ ਵਿਚ ਕਈ ਰਾਜਸੀ ਨੇਤਾਵਾਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।
ਐੱਮ. ਐੱਸ. ਜੀ. ਦੀ ਰਿਲੀਜ਼ 'ਤੇ ਬੋਲੇ ਮੁੱਖ ਮੰਤਰੀ
NEXT STORY