ਜਲੰਧਰ-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਨ੍ਹਾਂ ਦੇ ਸਨਮਾਨ 'ਚ ਰੱਖੇ ਗਏ ਭੋਜ ਦੇ ਸਮੇਂ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਬਰਾਕ ਓਬਾਮਾ ਅਤੇ ਮਿਸ਼ੇਲ ਓਬਾਮਾ ਨੂੰ ਸ਼੍ਰੀ ਹਰਿਮੰਦਰ ਸਾਹਿਬ ਆਉਣ ਦਾ ਸੱਦਾ ਦਿੱਤਾ।
ਹਰਸਿਮਰਤ ਨੇ ਓਬਾਮਾ ਨੂੰ ਕਿਹਾ ਕਿ ਜੇਕਰ ਉਹ ਪੰਜਾਬ ਆਉਣਗੇ ਤਾਂ ਸਿੱਖ ਧਰਮ ਅਤੇ ਪੰਜਾਬੀ ਵਿਰਸੇ ਸੰਬੰਧੀ ਬਹੁਤ ਸਾਰੀਆਂ ਜਾਣਕਾਰੀਆਂ ਉਨ੍ਹਾਂ ਨੂੰ ਮਿਲਣਗੀਆਂ। ਹਰਸਿਮਰਤ ਨੇ ਮਿਸ਼ੇਲ ਓਬਾਮਾ ਨੂੰ ਬੱਚਿਆਂ ਸਮੇਤ ਪੰਜਾਬ ਆਉਣ ਦਾ ਸੱਦਾ ਵੀ ਦਿੱਤਾ। ਇਹ ਸਾਰੀ ਜਾਣਕਾਰੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਮੀਡੀਆ ਸਲਾਹਕਾਰ ਹਰਜਿੰਦਰ ਸਿੱਧੂ ਨੇ ਦਿੱਤੀ।
ਸੁੱਖਾ ਕਾਹਲਵਾਂ ਦੀ ਮਾਂ ਦਾ ਵਿਰਲਾਪ, ''ਮੈਨੂੰ ਪੁੱਤ ਨਾਲ ਆਖਰੀ ਵਾਰ ਲਾਡੀ ਤਾਂ ਕਰਨ ਦਿਓ'
NEXT STORY