ਜਲੰਧਰ-ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਦਾ ਪਿੰਡ ਕਾਹਲਵਾਂ ਵਿਖੇ ਬੁੱਧਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਸੁੱਖਾ ਕਾਹਲਵਾਂ ਦੀ ਮ੍ਰਿਤਕ ਦੇਹ ਜਿਵੇਂ ਹੀ ਉਸ ਦੇ ਪਿੰਡ ਲਿਆਂਦੀ ਗਈ ਤਾਂ ਸੁੱਖੇ ਦੀ ਮਾਂ ਹਰਜਿੰਦਰ ਕੌਰ ਆਪਣਾ ਆਪ ਗੁਆ ਬੈਠੀ। ਲੋਕ ਉਸ ਨੂੰ ਕਾਫੀ ਹੌਂਸਲਾ ਦੇ ਸਨ ਪਰ ਜਿਸ ਮਾਂ ਦੇ ਦੋ ਪੁੱਤ ਉਸ ਦੀਆਂ ਅੱਖਾਂ ਸਾਹਮਣੇ ਚਲੇ ਗਏ ਹੋਣ, ਉਸ ਨੂੰ ਸਬਰ ਨਹੀਂ ਆਉਂਦਾ।
ਹਰਜਿੰਦਰ ਕੌਰ ਦਾ ਦੁੱਖ ਉਸ ਦੀਆਂ ਅੱਖਾਂ 'ਚੋਂ ਨਿਕਲ ਰਹੇ ਹੰਝੂਆਂ ਤੋਂ ਬਿਆਨ ਹੋ ਰਿਹਾ ਸੀ। ਸੁੱਖੇ ਦੇ ਅੰਤਿਮ ਸੰਸਕਾਰ ਲਈ ਜਿਵੇਂ ਹੀ ਉਸ ਦੀ ਲਾਸ਼ ਸ਼ਮਸ਼ਾਨ ਘਾਟ ਲਿਆਂਦੀ ਗਈ ਤਾਂ ਹਰਜਿੰਦਰ ਕੌਰ ਉੱਚੀ-ਉੱਚੀ ਰੋਣ ਲੱਗ ਗਈ। ਉਹ ਕਦੇ ਸੁੱਖੇ ਦੇ ਮੂੰਹ ਅਤੇ ਸਿਰ 'ਤੇ ਹੱਥ ਫੇਰਦੀ ਸੀ ਅਤੇ ਕਦੇ ਉਸ ਦੀ ਛਾਤੀ 'ਤੇ ਆਪਣਾ ਸਿਰ ਰੱਖ ਲੈਂਦੀ ਸੀ।
ਸੁੱਖਾ ਕਾਹਲਵਾਂ ਨੂੰ ਜਦੋਂ ਅਗਨੀ ਦੇਣ ਲਈ ਚੁੱਕਿਆ ਗਿਆ ਤਾਂ ਹਰਜਿੰਦਰ ਕੌਰ ਦੀਆਂ ਧਾਹਾਂ ਨਿਕਲ ਗਈਆਂ ਅਤੇ ਉਸ ਦੀ ਮਮਤਾ ਜਾਗ ਪਈ। ਉਹ ਉੱਚੀ-ਉੱਚੀ ਰੋਂਦੇ ਹੋਏ ਕਹਿਣ ਲੱਗ ਪਈ ਕਿ ਮੈਨੂੰ ਮੇਰੇ ਪੁੱਤ ਨਾਲ ਆਖਰੀ ਵਾਰ ਲਾਡੀ ਤਾਂ ਕਰਨ ਦਿਓ। ਉਸ ਦੇ ਮੂੰਹੋਂ ਨਿਕਲੇ ਇਹ ਸ਼ਬਦ ਸੁਣ ਕੇ ਸਭ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਆ ਗਏ। ਲੋਕਾਂ ਨੇ ਕਿਸੇ ਤਰ੍ਹਾਂ ਹਰਜਿੰਦਰ ਕੌਰ ਨੂੰ ਸੰਭਾਲਿਆ ਅਤੇ ਸੁੱਖੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਉਦਾਸ ਅੱਖਾ ਨਾਲ ਤੱਕਦੇ ਰਹਿ ਗਏੇ ਮਾਪੇ ਜਦੋਂ ਜ਼ਿੱਦੀ ਧੀ ਅੱਗੇ ਇਕ ਨਾ ਚੱਲੀ
NEXT STORY